ਐਕਸਾਈਜ਼ ਵਿਭਾਗ ਦਾ ਏ.ਐਸ.ਆਈ. ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਕਸਾਈਜ਼ ਵਿਭਾਗ ਫ਼ਿਰੋਜ਼ਪੁਰ ਦੇ ਏ.ਐਸ.ਆਈ. ਨੂੰ ਵਿਜੀਲੈਂਸ ਬਿਊਰੋ ਫ਼ਾਜ਼ਿਲਕਾ ਨੇ 5500 ਰੁਪਏ ਰਿਸ਼ਵਤ ਲੈਂਦੇ ਨੂੰ ਕਾਬੂ ਕੀਤਾ ਹੈ।

Photo

ਫ਼ਾਜ਼ਿਲਕਾ, ਗੁਰੂਹਰਸਾਏ, 30 ਜੂਨ (ਅਨੇਜਾ, ਮਨਜੀਤ ਸਾਉਣਾ): ਐਕਸਾਈਜ਼ ਵਿਭਾਗ ਫ਼ਿਰੋਜ਼ਪੁਰ ਦੇ ਏ.ਐਸ.ਆਈ. ਨੂੰ ਵਿਜੀਲੈਂਸ ਬਿਊਰੋ ਫ਼ਾਜ਼ਿਲਕਾ ਨੇ 5500 ਰੁਪਏ ਰਿਸ਼ਵਤ ਲੈਂਦੇ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਫ਼ਾਜ਼ਿਲਕਾ ਦੇ ਡੀ.ਐਸ.ਪੀ. ਰਾਜ ਕੁਮਾਰ ਸਾਮਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਵਾਸੀ ਸਵਾਇਆ ਰਾਏ ਉਤਾੜ ਦੇ ਸ਼ਿਕਾਇਤਕਰਤਾ ਗੁਰਮੇਜ ਸਿੰਘ ਸਿੰਘ ਦੀ ਸ਼ਿਕਾਇਤ 'ਤੇ ਏ.ਐਸ.ਆਈ ਗੁਰਨਾਮ ਸਿੰਘ ਨੂੰ ਗੁਰਹਰਸਾਏ ਤੋਂ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦਸਿਆ ਕਿ ਇਸ ਸਬੰਧੀ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਤੋਂ ਉਸ ਨੇ 7500 ਰੁਪਏ ਰਿਸ਼ਵਤ ਮੰਗੀ ਸੀ, 2000 ਰੁਪਏ ਉਸਨੇ ਪਹਿਲਾਂ ਮੌਕੇ ਦੇ ਦਿਤੇ ਸੀ ਅਤੇ ਬਾਕੀ ਪੈਸੇ 5500 ਰੁਪਏ ਅੱਜ ਦੇਣ ਦੀ ਗੱਲ ਹੋਈ ਸੀ ਜਿਸ ਨੂੰ ਅੱਜ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਸਰਕਾਰੀ ਗਵਾਹਾਂ ਲਵਪ੍ਰੀਤ ਸਿੰਘ ਏ.ਡੀ.ਓ ਅਤੇ ਵਿਜੈ ਕੁਮਾਰ ਫ਼ੂਡ ਸਪਲਾਈ ਇੰਸਪੈਕਟਰ ਦੀ ਹਾਜ਼ਰੀ 'ਚ ਰੰਗੇ ਹੱਥੀਂ ਕਾਬੂ ਕਰ ਲਿਆ।