ਡਾਕਟਰ ਨਰੇਸ਼ 'ਤੇ ਦਰਜ ਪਰਚੇ ਨੂੰ ਪੜਤਾਲ ਕਰਵਾ ਕੇ ਰੱਦ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਨਾਲਾ ਹੋਮਿਉਪੈਥਿਕ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਡਾ ਹਰਵਿੰਦਰ ਸਿੰਘ  ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਹੋਮਿਉਪੈਥਿਕ ਡਾਕਟਰਾਂ ਨੇ...

Doctor

ਬਰਨਾਲਾ, 30 ਜੂਨ (ਗਰੇਵਾਲ) : ਬਰਨਾਲਾ ਹੋਮਿਉਪੈਥਿਕ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਡਾ ਹਰਵਿੰਦਰ ਸਿੰਘ  ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਹੋਮਿਉਪੈਥਿਕ ਡਾਕਟਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਮਤਾ ਪਾਸ ਕੀਤਾ ਕਿ ਧੂਰੀ ਤੋਂ ਹੋਮਿਉਪੈਥਿਕ ਡਾ. ਨਰੇਸ਼ ਜਿੰਦਲ ਜੋ ਕਿ ਕੋਰੋਨਾ ਪਾਜ਼ੇਟਿਵ ਹੋਣ ਕਰ ਕੇ ਘਾਬਦਾਂ ਦੇ ਆਈਸੋਲੇਸ਼ਨ ਸੈਂਟਰ ਵਿਚ ਇਕਾਂਤਵਸ ਹਨ। ਉਨ੍ਹਾਂ ਉੱਪਰ ਦਰਜ ਕੀਤੇ ਹੋਏ ਪਰਚੇ ਦੀ ਪੜਤਾਲ ਕਰਵਾ ਕੇ ਤੁਰਤ ਰੱਦ ਕੀਤਾ ਜਾਵੇ।

ਡਾ. ਨਰੇਸ਼ ਜਿੰਦਲ ਤੇ ਸਟਾਫ਼ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਇਹ ਮਾਮਲਾ ਦਰਜ ਕੀਤਾ ਗਿਆ ਹੈ ਇਸ ਵਿਚ ਕਿੰਨੀ ਕੁ ਸਚਾਈ ਹੈ ਇਹ ਤਾਂ ਪੜਤਾਲ ਉਤੇ ਹੀ ਪਤਾ ਲੱਗੇਗਾ। ਕਿਉਂਕਿ ਡਾ ਨਰੇਸ਼ ਨੇ ਉਸ ਆਈਸੋਲੇਸ਼ਨ ਸੈਂਟਰ ਦੇ ਪ੍ਰਬੰਧਾਂ ਬਾਰੇ ਇੱਕ ਵੀਡੀਉ ਬਣਾ ਕੇ ਵਾਇਰਲ ਕੀਤੀ ਸੀ ਜਿਸ ਦਾ ਖਾਮਿਆਜ਼ਾ ਉਸ ਉੱਪਰ ਪਰਚਾ ਦਰਜ ਕਰ ਕੇ ਭੁਗਤਨਾ ਪੈ ਰਿਹਾ ਹੈ। ਇਸ ਮੀਟਿੰਗ ਵਿਚ ਡਾ ਸਰਬਜੀਤ ਸਿੰਘ ਖੁਰਮੀ ਤੇ ਹੋਰ ਨੇ ਸਰਕਾਰ ਕੋਲੋਂ  ਅਤੇ ਪ੍ਰਸ਼ਾਸ਼ਨ ਕੋਲੋਂ ਇਹ ਮੰਗ ਕੀਤੀ ਹੈ ਕਿ ਬੁਖਲਾਹਟ ਵਿਚ ਆ ਕੇ ਦਰਜ ਕੀਤੇ ਗਏ ਪਰਚੇ ਨੂੰ ਰਦ ਕੀਤਾ ਜਾਵੇ। ਆਈਸੋਲੇਸ਼ਨ ਸੈਂਟਰ ਦੀਆਂ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇ।