ਸਵ. ਡਾ. ਹਰਚੰਦ ਸਿੰਘ ਪੰਧੇਰ ਦੀ ਆਤਮਕ ਸ਼ਾਤੀ ਲਈ ਪਾਠ ਦੇ ਭੋਗ ਪਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਦੇ ਸਰਪ੍ਰਸਤ ਮੈਂਬਰ ਸਵ. ਡਾ. ਹਰਚੰਦ ਸਿੰਘ ਪੰਧੇਰ ਦੀ ਆਤਮਕ ਸ਼ਾਤੀ ਲਈ ਰੱਖੇ ਸਹਿਜ ਪਾਠ ਦੇ ਭੋਗ ਪਾਏ ਗਏ।

Photo

ਅਹਿਮਦਗੜ੍ਹ, 30 ਜੂਨ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ): ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਦੇ ਸਰਪ੍ਰਸਤ ਮੈਂਬਰ ਸਵ. ਡਾ. ਹਰਚੰਦ ਸਿੰਘ ਪੰਧੇਰ ਦੀ ਆਤਮਕ ਸ਼ਾਤੀ ਲਈ ਰੱਖੇ ਸਹਿਜ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਰਾਗੀ ਸਿੰਘਾਂ ਦੇ ਕੀਰਤਨੀ ਜਥੇ ਨੇ ਬਿਰਾਗ ਮਈ ਕੀਰਤਨ ਕੀਤਾ। ਕੋਵਿਡ 19 ਕਾਰਨ ਪ੍ਰਸ਼ਾਸਨ ਦੀਆਂ ਹਿਦਾਇਤਾਂ ਅਨੁਸਾਰ ਸਮਾਜਕ ਦੂਰੀ ਨੂੰ ਧਿਆਨ ਵਿਚ ਰੱਖਦੇ ਹੋਏ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਚੋਣਵੇ ਸਕੇ ਸਬੰਧੀ ਅਤੇ ਪਤਵੰਤਿਆ ਨੇ ਅੰਤਮ ਅਰਦਾਸ ਵਿਚ ਹਾਜ਼ਰੀ ਭਰੀ।

ਇਸ ਮੌਕੇ ਡਾ. ਸੰਪੂਰਨ ਸਿੰਘ ਟੱਲੇਵਾਲੀਆਂ, ਤੇ ਡਾ. ਤਨਵੀਰ ਮਲੇਰ ਕੋਟਲਾ ਨੇ ਡਾ. ਪੰਧੇਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਉਚੀ ਤੇ ਸੁੱਚੀ ਅਗਾਹ ਵਧੂ Àਸਾਰੂ ਸੋਚ ਦੇ ਮਾਲਿਕ ਡਾ. ਪੰਧੇਰ ਇਕ ਸੰਸਸਥਾ ਸਨ ਜਿਨਾ ਹੋਮਿਉਪੈਥਿਕ ਦੇ ਪ੍ਰਚਾਰ ਤੇ ਪਸਾਰ ਦਾ ਬੀੜਾ ਚੁੱਕਕੇ ਅਪਣਾ ਅਹਿਮ ਯੋਗਦਾਨ ਪਾਂਉਦੇ ਹੋਏ ਜਿੱਥੇ ਵੱਖ ਵੱਖ ਪਿੰਡਾ ਵਿਚ ਕੈਂਪ ਲਗਾਕੇ ਲੋਕਾਂ ਨੂੰ ਹੋਮੀਉਪੈਥਿਕ ਸਬੰਧੀ ਜਾਗਰੂਕਤਾ ਲਿਆਂਦੀ ਉਥੇ ਬਹੁਤ ਸਾਰੇ ਡਾਕਟਰਾ ਨੂੰ ਹੋਮਿਉਪੈਥਿਕ ਲਾਇਨ ਵਿਚ ਉਗਲੀ ਫੜਕੇ ਕਾਮਯਾਬੀ ਦੀਆ ਲੀਹਾ ਵਲ ਤੋਰਿਆ ਹੈ।

 ਆਗੂਆ ਨੇ ਡਾ. ਹਰਚੰਦ ਸਿੰਘ ਪੰਧੇਰ ਦੀ ਮੌਤ ਤੇ ਦੁਖ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਨਾ ਕੇਵਲ ਪਰਵਾਰ ਨੂੰ ਹੀ ਨਹੀਂ ਸਗੋਂ ਪੂਰੇ ਇਲਾਕੇ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਆਗੂਆਂ ਨੇ ਕਿਹਾ ਭਾਵੇ ਉਨਾ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ ਪਰ ਉਨ੍ਹਾਂ ਵਲਂ ਅਪਣੀ ਜ਼ਿੰਦਗੀ ਵਿਚ ਕੀਤੇ ਭਲਾਈ ਕਾਰਜਾ ਨੂੰ ਯਾਦ ਕਰ ਕੇ ਮਹਿਸੂਸ ਹੁੰਦਾ ਹੈ ਕਿ ਡਾ. ਪੰਧੇਰ ਅੱਜ ਵੀ ਸਾਡੇ ਅੰਗ ਸੰਗ ਹੀ ਹਨ ਜੋ ਕਿ ਸਾਡੇ ਦਿਲਾ ਵਸੇ ਹੋਏ ਹਨ।

ਅਖ਼ੀਰ ਵਿਵ ਚੜਦੀ ਕਲਾ ਟਾਇਮ ਟੀ.ਵੀ. ਵਲੋਂ ਪ੍ਰੋ. ਹਰਜਿੰਦਰ ਸਿੰਘ ਵਾਲੀਆ ਨੇ ਆਏ ਸਕੇ ਸਬੰਧੀਆ ਦਾ ਧਨਵਾਦ ਕਰਦਿਆ ਕਿਹਾ ਕਿ ਡਾ. ਹਰਚੰਦ ਸਿੰਘ ਪੰਧੇਰ ਨੇ ਅਪਣੇ ਜੀਵਨ ਵਿਚ ਇਕ ਵਿਲੱਖਣ ਪਹਿਚਾਣ ਬਣਾਈ ਜਿਨ੍ਹਾਂ ਅਪਣੇ ਮਿਥੇ ਹੋਏ ਟੀਚੇ ਨੂੰ ਸਰ ਕਰਨ ਦੇ ਨਾਲ ਨਾਲ ਅਪਣੇ ਕਿੱਤੇ, ਸਮਾਜਕ ਅਤੇ ਪਰਵਾਰ ਦੀ ਪਰਵਰਿਸ਼ ਵਿਚ ਪੂਰਨ ਕਾਮਯਾਬੀ ਹਾਸ਼ਲ ਕੀਤੀ ਜਿਸ ਸਦਕਾ ਅੱਜ ਉਨਾ ਦੇ ਸਪੁੱਤਰ ਡਾ. ਦਵਿੰਦਰ ਦੀਪ ਸਿੰਘ ਤੇ ਨੂੰਹ ਡਾ, ਹਰਿੰਦਰ ਕੌਰ ਪੰਧੇਰ ਕੈਨੇਡਾ ਵਿਚ ਹੋਮੀਉਪੈਥਿਕ ਦੇ ਬੂਟੇ ਪ੍ਰਫੁੱਲਤ ਕਰ ਰਹੇ ਹਨ ਧੀ ਯਾਦਵਿੰਦਰ ਕੌਰ ਰਿਖੀਆ ਵੀ ਕਨੈਡਾ ਵਿਚ ਸੈਟਿਲ ਹਨ ਤੇ ਪੋਤਰਾ ਅਰਪਿਤ ਐਰੀ ਨੇ ਕੈਨੇਡਾ ਵਿਚ ਅਹਿਮ ਪ੍ਰਾਪਤੀਆ ਕਰ ਕੇ ਪੰਧੇਰ ਪਰਿਵਾਰ ਨਾ ਨਾਮ ਰੌਸ਼ਨ ਕਰ ਹਿਰਾ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਬਲਵੰਤ ਸਿੰਘ ਦੁਲਮਾਂ,ਆਪ ਪਾਰਟੀ ਅਮਰਗੜ੍ਹ ਦੇ ਇੰਚਾਰਜ ਜਸਵੰਤ ਸਿੰਘ ਗੱਜਣ ਮਾਜਰਾ, ਪ੍ਰੌ.ਅਮਰਜੀਤ ਸਿੰਘ ਸਿੱਧੂ, ਮਾਲਵਾ ਸਪੋਰਟਸ ਕਲੱਬ ਦੇ ਪ੍ਰਧਾਨ ਦਵਿਂਦਰ ਸਿੰਘ ਮਾਨ, ਕੋਸ਼ਲਰ ਕਮਲਜੀਤ ਸਿੰਘ ਉਭੀ, ਸਾਬਕਾ ਪ੍ਰਧਾਨ ਜਗਵੰਤ ਸਿੰਘ  ਆਦਿ ਹਾਜ਼ਰ ਸਨ।