ਕਰੋਨਾ ਕਹਿਰ 'ਚ ਪੰਜਾਬ ਸਰਕਾਰ ਨੇ ਲਾਗੂ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਇਨ੍ਹਾਂ ਥਾਂਵਾਂ ਤੇ ਹੋਵੇਗੀ ਸਖਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਨਲੌਕ-2 ਨੂੰ ਲੈ ਕੇ ਕੇਂਦਰ ਦੀਆਂ ਗਾਈਡਲਾਈਨਜ਼ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

Unlock 2.0

ਚੰਡੀਗੜ੍ਹ : ਅਨਲੌਕ-2 ਨੂੰ ਲੈ ਕੇ ਕੇਂਦਰ ਦੀਆਂ ਗਾਈਡਲਾਈਨਜ਼ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਦੇ ਤਹਿਤ ਕੰਟੇਨਮੈਂਟ ਜ਼ੋਨ ਦੇ ਵਿਚ 1 ਜੁਲਾਈ ਤੋਂ 30 ਜੁਲਾਈ ਤੱਕ ਲੌਕਡਾਊਨ ਲਾਗੂ ਰਹੇਗਾ। ਹੁਣ ਰਾਤ ਦੇ ਕਰਫਿਊ ਵਿਚ ਵੀ ਥੋੜੀ ਰਾਹਤ ਦਿੱਤੀ ਗਈ ਹੈ। ਰਾਤ ਸਮੇਂ ਕਰਫਿਊ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜਾਰੀ ਰਹੇਗਾ

ਅਤੇ ਸ਼ਨੀਵਾਰ ਤੇ ਐਤਵਾਰ ਨੂੰ ਉਸੇ ਤਰ੍ਹਾਂ ਵੀਕਐਂਡ ਲਾਕਡਾਊਨ ਲਾਗੂ ਰਹੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ ਜ਼ਿਲਿਆਂ ਵਿਚ ਕੰਟੇਨਮੈਂਟ ਜੋਨ ਤੋਂ ਇਲਾਵਾ ਹੋਰ ਥਾਵਾਂ ਤੇ ਨਿਯਮਾਂ ਨੂੰ ਲਾਗੂ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਅਤੇ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਤੇ ਕੋਈ ਵੀ ਪਾਬੰਦੀ ਨਹੀਂ ਹੋਵੇਗੀ

ਅਤੇ ਇਸ ਵਿਚ ਨਾ ਹੀ ਕਿਸੇ ਪ੍ਰਵਾਨਗੀ ਦੀ ਲੋੜ ਹੋਵੇਗੀ। ਦੱਸ ਦੱਈਏ ਕਿ ਪੰਜਾਬ ਸਰਕਾਰ ਵੱਲੋਂ ਬੱਸਾਂ ਵਿਚ ਸਫਰ ਕਰਨ ਦੇ ਨਾਲ-ਨਾਲ ਕੁਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਜਿਸ ਦੇ ਤਹਿਤ ਬੱਸ ਦੇ ਡਰਾਇਵਰ ਤੇ ਕੰਡਕਟਰ ਦੇ ਨਾਲ-ਨਾਲ ਯਾਤਰੀਆਂ ਦੇ ਲਈ ਵੀ ਮਾਸਕ ਪਾਉਂਣਾ ਜਰੂਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਟਰਾਂਪੋਰਟ ਨੂੰ ਇਹ ਵੀ ਜਿੰਮੇਦਾਰੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਦੇ ਮਾਸਕ ਨਹੀਂ ਲਗਾਇਆ ਹੋਇਆ ਤਾਂ ਉਸ ਨੂੰ ਬੱਸ ਵਿਚ ਨਾ ਬਿਠਾਇਆ ਜਾਵੇ। ਮਾਸਕ ਨਾ ਪਾਉਂਣ ਵਾਲਿਆਂ ਤੇ 500 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇ ਅਤੇ ਚੈਕਿੰਗ ਲਈ ਥਾਂ-ਥਾਂ ਨਾਕੇ ਲਗਾਏ ਜਾਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।