ਪਿਛਲੇ 24 ਘੰਟੇ 'ਚ ਪੰਜਾਬ ਅੰਦਰ 155 ਨਵੇਂ ਕੇਸ ਦਰਜ਼, ਜੂਨ ਮਹੀਨੇ ਚ ਹੋਈਆਂ 99 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 5,650 ਤੱਕ ਪਹੁੰਚ ਚੁੱਕੀ ਹੈ ਅਤੇ ਹੁਣ ਪੰਜਾਬ ਵਿਚ 1,640 ਐਕਟਿਵ ਕੇਸ ਚੱਲ ਰਹੇ ਹਨ।

Covid19

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਤਰ੍ਹਾਂ ਹੁਣ ਪੰਜ ਹੋਰ ਲੋਕਾਂ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਸੂਬੇ ਵਿਚ ਮੌਤਾਂ ਦੀ ਗਿਣਤੀ 144 ਤੱਕ ਪਹੁੰਚ ਗਈ ਹੈ। ਇਹ ਤਾਜ਼ਾ ਮੌਤਾਂ ਵਿਚੋਂ ਦੋ ਅਮ੍ਰਿੰਤਸਰ, ਜਲੰਧਰ, ਮੁਹਾਲੀ ਅਤੇ ਲੁਧਿਆਣਾ ਵਿਚੋਂ ਇਕ-ਇਕ ਵਿਅਕਤੀ ਦੀ ਹੋਈ ਹੈ।

ਦੱਸ ਦੱਈਏ ਕਿ ਪੰਜਾਬ ਵਿਚ ਕਰੋਨਾ ਨਾਲ ਮੌਤਾਂ ਦਾ ਸਿਲਸਲਾ ਮਾਰਚ ਮਹੀਨੇ ਤੋਂ ਸ਼ੁਰੂ ਹੋਇਆ ਸੀ, ਜਿਸ ਨੇ ਜੂਨ ਮਹੀਨੇ ਵਿਚ ਆ ਕੇ ਵਿਸ਼ਾਲ ਰੂਪ ਧਾਰਨ ਕਰ ਲਿਆ, ਕਿਉਂਕਿ ਇਕੱਲੇ ਜੂਨ ਮਹੀਨੇ ਵਿਚ ਵੀ ਕਰੋਨਾ ਵਾਇਰਸ ਨਾਲ 99 ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਕਯੋਗ ਹੈ ਕਿ ਸੂਬੇ ਵਿਚ ਮੰਗਲਵਾਰ ਨੂੰ 155 ਨਵੇਂ ਕੇਸ ਦਰਜ਼ ਹੋਏ।

ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਲੁਧਿਆਣਾ ਚ 37, ਸੰਗਰੂਰ ਚੋਂ 18, ਅੰਮ੍ਰਿੰਤਸਰ ਤੇ ਮੁਹਾਲੀ ਚ 12-12 ਅਤੇ ਬਾਕੀ ਜ਼ਿਲ੍ਹਿਆਂ ਵਿਚੋਂ 36 ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮੰਗਲਵਾਰ ਨੂੰ 103 ਲੋਕ ਸਿਹਤਯਾਬ ਹੋ ਕੇ ਘਰ ਪਰਤੇ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ  ਲੋਕਾਂ ਦੀ ਗਿਣਤੀ 5,650 ਤੱਕ ਪਹੁੰਚ ਚੁੱਕੀ ਹੈ ਅਤੇ ਹੁਣ ਪੰਜਾਬ ਵਿਚ 1,640 ਐਕਟਿਵ ਕੇਸ ਚੱਲ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।