ਆਖ਼ਰ ਹੋ ਹੀ ਗਈ ਨਵਜੋਤ ਸਿੱਧੂ ਦੀ ਰਾਹੁਲ ਅਤੇ ਪਿ੍ਯੰਕਾ ਗਾਂਧੀ ਵਾਡਰਾ ਨਾਲ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਆਖ਼ਰ ਹੋ ਹੀ ਗਈ ਨਵਜੋਤ ਸਿੱਧੂ ਦੀ ਰਾਹੁਲ ਅਤੇ ਪਿ੍ਯੰਕਾ ਗਾਂਧੀ ਵਾਡਰਾ ਨਾਲ ਮੀਟਿੰਗ

image


ਤਿੰਨ ਘੰਟੇ ਚੱਲੀ ਮੀਟਿੰਗ ਬਾਅਦ ਪਿ੍ਯੰਕਾ ਨੇ ਦਿਤੀ ਸਾਰੀ ਗੱਲਬਾਤ ਦੀ ਸੋਨੀਆ ਤੇ ਰਾਹੁਲ ਗਾਂਧੀ ਨੂੰ  ਜਾਣਕਾਰੀ


ਚੰਡੀਗੜ੍ਹ, 30 ਜੂਨ (ਗੁਰਉਪਦੇਸ਼ ਭੁੱਲਰ) : ਆਖਰ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਦੀ ਕਾਂਗਰਸ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨਾਲ ਬਾਕਾਇਦਾ ਮੀਟਿੰਗ ਹੋ ਗਈ ਹੈ, ਭਾਵੇਂ ਕਿ ਇਕ ਗ਼ੈਰ ਰਸਮੀ ਸੰਖੇਪ ਗੱਲਬਾਤ ਬੀਤੀ ਸ਼ਾਮ ਹੀ ਹੋ ਗਈ ਸੀ | ਬੀਤੀ ਸ਼ਾਮ ਹੀ ਅੱਜ ਦੀ ਮੀਟਿਗ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ | 
ਜ਼ਿਕਰਯੋਗ ਹੈ ਕਿ ਸਵੇਰੇ ਪਿ੍ਯੰਕਾ ਨਾਲ ਮੀਟਿੰਗ ਤੋਂ ਬਾਅਦ ਸ਼ਾਮ ਨੂੰ  ਰਾਹੁਲ ਗਾਂਧੀ ਨਾਲ ਵੀ ਸਿੱਧੂ ਦੀ ਮੁਲਾਕਾਤ ਹੋਈ | ਉਸ ਤੋਂ ਬਾਅਦ ਹੁਣ ਆਖਰੀ ਫ਼ੈਸਲੇ ਲਈ ਰਾਹ ਲਗਭਗ ਪਧਰਾ ਹੁੰਦਾ ਵਿਖਾਈ ਦੇ ਰਿਹਾ ਹੈ | ਸੂਤਰਾਂ ਦੀ ਮੰਨੀਏ ਤਾਂ ਇਹ ਮੀਟਿੰਗ ਪਿ੍ਯੰਕਾ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਕਹਿਣ 'ਤੇ ਹੀ ਕੀਤੀ ਹੈ, ਤਾਂ ਜੋ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦਾ ਛੇਤੀ ਕੋਈ ਨਿਬੇੜਾ ਹੋ ਜਾਵੇ | ਅੱਜ ਸਿੱਧੂ ਨਾਲ ਪਿ੍ਯੰਕਾ ਨੇ ਲਗਾਤਾਰ ਤਿੰਨ ਘੰਟੇ ਲੰਮੀ ਮੀਟਿੰਗ ਕੀਤੀ ਅਤੇ ਇਹ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸਿੱਧੂ ਵਲੋਂ ਅਪਣੇ ਟਵਿਟਰ ਹੈਾਡਲ ਉਪਰ ਅਪਣੀ ਪਿ੍ਯੰਕਾ ਵਾਡਰਾ ਨਾਲ ਖਿੱਚੀ ਫ਼ੋਟੋ ਜਾਰੀ ਕਰਦਿਆਂ ਮੀਟਿੰਗ ਦੀ ਪੁਸ਼ਟੀ ਕੀਤੀ | ਪਤਾ ਲੱਗਾ ਹੈ ਕਿ ਮੀਟਿੰਗ ਬਹੁਤ ਸੁਖਾਵੀਂ ਰਹੀ ਅਤੇ ਸੂਤਰਾਂ ਅਨੁਸਾਰ ਸਿੱਧੂ ਨੇ ਸਪਸ਼ਟ ਕਰ ਦਿਤਾ ਕਿ ਉਸ ਨੂੰ  ਕਿਸੇ ਅਹੁਦੇ ਦੀ ਲੋੜ ਨਹੀਂ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਵਲੋਂ ਵਾਰ-ਵਾਰ ਉਠਾਏ ਜਾਂਦੇ ਬੇਅਦਬੀ, ਨਸ਼ਿਆਂ, ਵੱਖ-ਵੱਖ ਮਾਫ਼ੀਆ ਆਦਿ ਦੇ ਮੁੱਦਿਆਂ ਦਾ ਛੇਤੀ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਐਨ ਸਿਰ 'ਤੇ ਆ ਰਹੀਆਂ ਹਨ | ਸਿੱਧੂ ਦਾ ਵਿਚਾਰ ਹੈ ਕਿ ਇਹ ਮੁੱਦੇ ਹੱਲ ਕਰ ਕੇ ਹੀ ਕਾਂਗਰਸ ਮੁੜ ਸੱਤਾ 'ਚ ਆ ਸਕਦੀ ਹੈ ਅਤੇ ਜੇ ਇਹ ਆਉਣ ਵਾਲੇ ਦੋ ਚਾਰ ਮਹੀਨੇ 'ਚ ਪੂਰੇ ਨਹੀਂ ਹੁੰਦੇ ਤਾਂ ਚੋਣਾਂ 'ਚ ਲੋਕਾਂ ਅੱਗੇ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ | ਨਵਜੋਤ ਨਾਲ ਮੀਟਿੰਗ ਤੋਂ ਬਾਅਦ ਪਿ੍ਯੰਕਾ ਨੇ ਸਾਰੀ ਜਾਣਕਾਰੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਸਾਂਝੀ ਕੀਤੀ ਹੈ | 
ਹੁਣ ਮੁੱਖ ਤੌਰ 'ਤੇ ਫ਼ੈਸਲਾ ਰਾਹੁਲ ਗਾਂਧੀ 'ਤੇ ਨਿਰਭਰ ਮੰਨਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਖ਼ੁਦ ਪਿਛਲੇ ਦਿਨਾਂ 'ਚ ਪੰਜਾਬ ਦੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੰਤਰੀਆਂ ਨਾਲ ਖ਼ੁਦ ਮਸਲੇ ਦੇ ਹੱਲ ਅਤੇ 2022 ਦੀਆਂ ਚੋਣਾਂ ਦੀ ਰਣਨੀਤੀ ਨੂੰ  ਲੈ ਕੇ ਖ਼ੁਦ ਗੱਲਬਾਤ ਕੀਤੀ ਹੈ | ਕਈ ਆਗੂਆਂ ਨੂੰ  ਤਾਂ ੳਹ ਦੋ-ਦੋ ਵਾਰ ਵੀ ਮਿਲੇ ਹਨ | ਤਿੰਨ ਮੈਂਬਰੀ ਖੜਗੇ ਕਮੇਟੀ ਵੀ 200 ਕਾਂਗਰਸੀ 
ਆਗੂਆਂ ਨੂੰ  ਮਿਲੀ ਤੇ ਹੱਲ ਲਈ ਅਪਣੀ ਰੀਪੋਰਟ 'ਚ ਸੁਝਾਅ ਕੁੱਝ ਫਾਰਮੂਲਿਆਂ ਸਮੇਤ ਪਾਰਟੀ ਪ੍ਰਧਾਨ ਨੂੰ  ਦਿਤੇ ਹਨ | 

ਹੁਣ ਇਹੀ ਚਰਚਾ ਹੈ ਕਿ ਅੰਤ 'ਚ ਪਾਰਟੀ ਪ੍ਰਧਾਨ ਜਾਂ ਰਾਹੁਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਮਿਲ ਕੇ ਅੰਤਮ ਫ਼ੈਸਲਾ ਲੈ ਸਕਦੇ ਹਨ | ਜੁਲਾਈ ਦਾ ਪਹਿਲਾ ਹਫ਼ਤਾ ਅਹਿਮ ਮੰਨਿਆ ਜਾ ਰਿਹਾ ਹੈ ਜਿਸ 'ਚ ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਦਾ ਫ਼ੈਸਲਾ ਆਵੇਗਾ | ਕੈਪਟਨ ਸਿੱਧੂ ਬਾਰੇ ਹਾਈ ਕਮਾਨ ਕੀ ਫ਼ੈਸਲਾ ਲੈਂਦੀ ਹੈ, ਹਾਲੇ ਪੱਕੇ ਤੌਰ 'ਤੇ ਕਿਸੇ ਨੂੰ  ਵੀ ਕੁੱਝ ਨਹੀਂ ਪਤਾ ਅਤੇ ਸਿਰਫ਼ ਅਟਕਲਬਾਜ਼ੀਆਂ ਲੱਗ ਰਹੀਆਂ ਹਨ | ਪਰ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਰਟੀ ਸੰਗਠਨ ਤੇ ਸਰਕਾਰ 'ਚ ਵੱਡਾ ਫੇਰ-ਬਦਲ ਤੈਅ ਹੈ |