ਦਿੱਲੀ ਦੇ ਸ਼ਾਹਦਰਾ 'ਚ ਗੈਸ ਸਿਲੰਡਰ ਫਟਿਆ, ਇਕ ਔਰਤ ਸਮੇਤ ਚਾਰ ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਦੇ ਸ਼ਾਹਦਰਾ 'ਚ ਗੈਸ ਸਿਲੰਡਰ ਫਟਿਆ, ਇਕ ਔਰਤ ਸਮੇਤ ਚਾਰ ਮੌਤਾਂ

image


ਨਵੀਂ ਦਿੱਲੀ, 30 ਜੂਨ : ਦਿੱਲੀ ਵਿਖੇ ਸ਼ਾਹਦਰਾ ਦੇ ਫਰਸ਼ ਬਾਜ਼ਾਰ ਵਿਚ ਬੁਧਵਾਰ ਨੂੰ  ਇਕ ਘਰ ਵਿਚ ਸਿਲੰਡਰ 'ਚ ਧਮਾਕਾ ਹੋਣ ਨਾਲ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ | ਦਿੱਲੀ ਅੱਗ ਬੁਝਾਊ ਮਹਿਕਮੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ | ਉਨ੍ਹਾਂ ਨੇ ਦਸਿਆ ਕਿ ਮੰਗਲਵਾਰ ਦੇਰ ਰਾਤ ਸਵਾ 12 ਵਜੇ ਧਮਾਕੇ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪਾਣੀ ਦੀਆਂ 9 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ | ਧਮਾਕੇ ਕਾਰਨ ਘਰ ਦੀ ਛੱਤ ਦਾ ਇਕ ਹਿੱਸਾ ਢਹਿ ਗਿਆ | 
  ਅੱਗ ਬੁਝਾਊ ਮਹਿਕਮੇ ਦੇ ਡਾਇਰੈਕਟਰ ਅਤੁਲ ਗਰਗ ਨੇ ਦਸਿਆ ਕਿ ਐੱਲ. ਪੀ. ਜੀ. ਗੈਸ ਸਿਲੰਡਰ 'ਚ ਰਿਸਾਅ ਹੋਣ ਕਾਰਨ ਘਰ ਵਿਚ ਅੱਗ ਲੱਗ ਗਈ, ਜਿਸ ਕਾਰਨ ਧੂੰਏਾ 'ਚ ਸਾਹ ਘੁੱਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ 25 ਫ਼ੀਸਦ ਤਕ ਝੁਲਸ ਗਿਆ | ਉਸ ਨੂੰ  ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਅਧਿਕਾਰੀ ਮੁਤਾਬਕ ਘਰ 'ਚ 5 ਲੋਕ ਰਹਿੰਦੇ ਸਨ | ਅੱਗ ਲੱਗਣ ਮਗਰੋਂ ਇੰਨਾ ਧੂੰਆਂ ਹੋ ਗਿਆ ਸੀ ਕਿ ਅੰਦਰ ਫਸੇ ਲੋਕਾਂ ਨੂੰ  ਬਾਹਰ ਕੱਢਣਾ ਮੁਸ਼ਕਲ ਹੋ ਗਿਆ | ਸਖ਼ਤ ਮੁਸ਼ੱਕਤ ਮਗਰੋਂ ਅੱਗ ਬੁਝਾਊ ਕਾਮਿਆਂ ਨੇ ਪ੍ਰਵਾਰ ਵਾਲਿਆਂ ਨੂੰ  ਬਾਹਰ ਕਢਿਆ ਤੇ ਉਨ੍ਹਾਂ ਨੂੰ  ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀਰ ਹੈ |     (ਪੀਟੀਆਈ)