ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮ ਮੁਹਾਲੀ ਪੁਲਿਸ ਵੱਲੋਂ ਕਾਬੂ
ਦੋਨੋਂ ਮੁਲਜ਼ਮ ਮੁਹਾਲੀ ਫੇਜ਼ 1 ਅਤੇ ਫੇਜ਼ 2 ਦੇ ਆਸ ਪਾਸ ਵੱਖ-ਵੱਖ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸਨ।
Phase 1 police has arrested two snatchers
ਮੁਹਾਲੀ (ਅਮਨ) - ਮੁਹਾਲੀ ਫੇਜ਼ 1 ਥਾਣੇ ਦੀ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਹਿਚਾਣ ਵਿੱਕੀ ਜੱਟ (ਗਾਜ਼ੀਆਬਾਦ) ਤੇ ਸੁਮਿਤ ਉਰਫ਼ ਸ਼ਗਨ (ਕਰਨਾਲ) ਵਜੋਂ ਹੋਈ ਹੈ। ਜਾਣਕਾਰੀ ਸਾਂਝੀ ਕਰਦਿਆਂ ਮੁਹਾਲੀ ਫੇਜ਼ 1 ਥਾਣੇ ਦੇ ਐੱਸਐੱਚਓ ਸ਼ਿਵੀ ਬਰਾੜ ਨੇ ਦੱਸਿਆ ਕਿ ਇਹ ਦੋਨੋਂ ਮੁਲਜ਼ਮ ਮੁਹਾਲੀ ਫੇਜ਼ 1 ਅਤੇ ਫੇਜ਼ 2 ਦੇ ਆਸ ਪਾਸ ਵੱਖ-ਵੱਖ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸਨ।
ਇਹਨਾਂ ਦੋਨਾਂ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਰੱਖਿਆ ਗਿਆ ਹੈ। ਵਿੱਕੀ ਜੱਟ ਖ਼ਿਲਾਫ਼ ਚੰਡੀਗੜ੍ਹ ਅਤੇ ਪੰਚਕੂਲਾ ਦੋਵਾਂ ਵਿੱਚ 100 ਤੋਂ ਵੱਧ ਚੋਰੀ ਦੇ ਕੇਸ ਦਰਜ ਹਨ। ਹੁਣ ਤੱਕ ਦੋ ਐਫਆਈਆਰਜ਼ ਸਾਹਮਣੇ ਆਈਆਂ ਹਨ ਜੋ ਪਿਛਲੇ 2 ਮਹੀਨਿਆਂ ਵਿਚ 1 ਫੇਜ਼ ਦੇ ਥਾਣੇ ਵਿੱਚ ਦਰਜ ਕੀਤੀਆਂ ਗਈਆਂ ਸਨ।