ਸਿੱਖ ਬੱਚੀਆਂ ਦਾ ਧਰਮ ਤਬਦੀਲ ਕਰਵਾਉਣ ਵਾਲੇ ਦੋਸ਼ੀਆਂ ਵਿਰੁਧ ਹੋਵੇ ਸਖ਼ਤ ਕਾਰਵਾਈ: ਹਿੱਤ, ਭੋਗਲ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਬੱਚੀਆਂ ਦਾ ਧਰਮ ਤਬਦੀਲ ਕਰਵਾਉਣ ਵਾਲੇ ਦੋਸ਼ੀਆਂ ਵਿਰੁਧ ਹੋਵੇ ਸਖ਼ਤ ਕਾਰਵਾਈ: ਹਿੱਤ, ਭੋਗਲ

image

ਨਵੀਂ ਦਿੱਲੀ, 30 ਜੂਨ (ਸੁਖਰਾਜ ਸਿੰਘ): ਜੰਮੂ-ਕਸ਼ਮੀਰ ’ਚ ਬੀਤੇ ਦਿਨੀਂ ਸਿੱਖ ਲੜਕੀਆਂ ਨੂੰ ਅਗਵਾ ਕਰ ਉਨ੍ਹਾਂ ਦਾ ਜਬਰਨ ਧਰਮ ਪਰਿਵਰਤਨ ਕਰਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਮੁੱਚੀ ਸਿੱਖ ਕੌਮ ’ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਹਿੱਤ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਦੇਸ਼ ਦੇ ਗ੍ਰਹਿਮੰਤਰੀ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਤੇ ਜੰਮੂ-ਕਸ਼ਮੀਰ ’ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।ਜਥੇ. ਹਿੱਤ ਤੇ ਜਥੇ. ਭੋਗਲ ਨੇ ਕਿਹਾ ਕਿ ਸਿੱਖ ਕੌਮ ਇੱਕ ਬਹਾਦਰ ਕੌਮ ਹੈ ਅਤੇ ਇਹ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਰੱਖਦੀ ਹੈ।ਇਸ ਦੇ ਚੱਲਦਿਆਂ ਜਦੋਂ ਬਾਕੀ ਧਰਮਾਂ ਦੇ ਲੋਕ ਜੰਮੂ-ਕਸ਼ਮੀਰ ਤੋਂ ਪਲਾਇਨ ਕਰ ਗਏ ਸਨ ਪਰ ਇਹ ਸਿੱਖ ਧਰਮ ਦੇ ਲੋਕ ਉੱਥੇ ਡਟ ਕੇ ਰਹੇ ਸ਼ਾਇਦ ਇਸੇ ਦੇ ਚੱਲਦੇ ਉੱਥੇ ਇਕ ਧਰਮ ਵਿਸ਼ੇਸ਼ ਦੇ ਲੋਕਾਂ ਵੱਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਿਪਟੇ ਤਾਂਕਿ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਲਗਾਮ ਲਗਾਈ ਜਾ ਸਕੇ।ਉਪਰੋਕਤ ਆਗੂਆਂ ਨੇ ਕਿਹਾ ਕਿ ਅੱਜ ਕਸ਼ਮੀਰ ਘਾਟੀ ਭਾਰਤ ਦੇ ਨਾਲ ਹੈ ਤਾਂ ਉਸ ਪਿੱਛੇ ਸਿੱਖਾਂ ਦੀ ਵੱਡੀ ਕੁਰਬਾਨੀ ਹੈ।
New 4elhi Sukhraj 30_4 News J&k Sikh 7irl 4harm Parivartan 9ssue_8it & 2hogal