ਗਧੇ ਦੀ ਤੁਲਨਾ ਭ੍ਰਿਸ਼ਟ ਆਗੂਆਂ ਨਾਲ ਨਾ ਕੀਤੀ ਜਾਵੇ

ਏਜੰਸੀ

ਖ਼ਬਰਾਂ, ਪੰਜਾਬ

ਗਧੇ ਦੀ ਤੁਲਨਾ ਭ੍ਰਿਸ਼ਟ ਆਗੂਆਂ ਨਾਲ ਨਾ ਕੀਤੀ ਜਾਵੇ

image

ਪਾਕਿ ਅਦਾਲਤ ’ਚ ਪਾਈ ਅਜੀਬ ਪਟੀਸ਼ਨ

ਇਸਲਾਮਾਬਾਦ, 1 ਜੁਲਾਈ : ਪਾਕਿਸਤਾਨ ਦੀ ਇਕ ਅਦਾਲਤ ਵਿਚ ਇਕ ਅਜੀਬ ਪਟੀਸ਼ਨ ਦਾਇਰ ਕੀਤੀ ਗਈ ਹੈ, ਜੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਕਰਾਚੀ ਸਿਟੀ ਕੋਰਟ ’ਚ ਖੋਤਿਆਂ ਦੀ ਤੁਲਨਾ ਭ੍ਰਿਸ਼ਟ ਆਗੂਆਂ ਨਾਲ ਕਰਨ ’ਤੇ ਮਾਣਹਾਨੀ ਵਿਰੁਧ ਪਟੀਸ਼ਨ ਦਾਇਰ ਕੀਤੀ ਗਈ ਹੈ। ਬਿਨੈਕਾਰ ਨੇ ਅਪਣੀ ਪਟੀਸ਼ਨ ’ਚ ਕਿਹਾ ਹੈ ਕਿ ਬੈਰਿਸਟਰ ਅਖ਼ਤਰ ਹੁਸੈਨ ਸ਼ੇਖ ਨੇ 26 ਜੂਨ ਨੂੰ ਲਰਕਾਨਾ ’ਚ ਇਕ ਸਿਆਸੀ ਮੁਹਿੰਮ ਦੌਰਾਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਫ਼ੇਸਬੁੱਕ ਵੀਡੀਉ ’ਚ ਸਿਆਸਤਦਾਨਾਂ ਦੀ ਤੁਲਨਾ ਖੋਤਿਆਂ ਨਾਲ ਕੀਤੀ ਸੀ, ਜਿਸ ਦੀ ਸ਼ਿਕਾਇਤ ਬਿਨੈਕਾਰ ਨੇ ਸੰਘੀ ਜਾਂਚ ਏਜੰਸੀ ਨੂੰ ਕੀਤੀ ਸੀ। (ਐਫ਼.ਆਈ.ਏ.) ਨਾਲ ਸੰਪਰਕ ਕੀਤਾ ਸੀ ਪਰ ਸ਼ਿਕਾਇਤ ’ਤੇ ਕੋਈ ਕਾਰਵਾਈ ਨਾ ਹੋਣ ’ਤੇ ਬਿਨੈਕਾਰ ਨੇ ਹੁਣ ਅਦਾਲਤ ਦਾ ਰੁਖ਼ ਕੀਤਾ ਹੈ।
ਪਟੀਸ਼ਨਰ ਨੇ ਕਿਹਾ ਕਿ ਗਧਾ ਇਕ ਬੇਕਸੂਰ ਜਾਨਵਰ ਹੈ, ਇਸ ਲਈ ਉਸ ਦੀ ਤੁਲਨਾ ਸਿਆਸਤਦਾਨਾਂ ਨਾਲ ਕਿਉਂ ਕੀਤੀ ਗਈ। ਉਨ੍ਹਾਂ ਕਿਹਾ ਕਿ ਗਧਾ ਇਕ ਮਿਹਨਤੀ ਜਾਨਵਰ ਹੈ, ਜੋ ਕਿਸੇ ਦਾ ਵੀ ਨੁਕਸਾਨ ਨਹੀਂ ਕਰਦਾ। ਪਟੀਸ਼ਨਕਰਤਾ ਨੇ ਕਿਹਾ ਕਿ ਗਧਿਆਂ ਨਾਲ ਸਿਆਸਤਦਾਨਾਂ ਦੀ ਤੁਲਨਾ ਕਰਨ ਨਾਲ ਗਧਿਆਂ ਦੀ ਸਾਖ ਪ੍ਰਭਾਵਿਤ ਹੋਈ ਹੈ। ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਇਸ ਸਬੰਧੀ ਐਫ਼ਆਈਏ ਕੋਲ ਕੇਸ ਦਰਜ ਕੀਤਾ ਜਾਵੇ। ਹੁਣ ਅਦਾਲਤ ਨੇ ਇਸ ਮਾਮਲੇ ’ਚ 5 ਜੁਲਾਈ ਨੂੰ ਪਟੀਸ਼ਨ ’ਤੇ ਸਾਈਬਰ ਕ੍ਰਾਈਮ ਵਿੰਗ ਤੋਂ ਜਵਾਬ ਮੰਗਿਆ ਹੈ। (ਏਜੰਸੀ)