ਗੈਂਗਸਟਰਵਾਦ ਨੂੰ ਪ੍ਰਮੋਟ ਕਰਨ ਲਈ ਕੁੱਝ ਗਾਇਕ ਵੀ ਦੋਸ਼ੀ - ਇੰਦਰਜੀਤ ਨਿੱਕੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਉਂ ਗੈਂਗਸਟਰਾਂ ਲਈ ਜੇਲ੍ਹਾਂ 'ਚ ਅਖਾੜੇ ਲਗਾਏ? -

Inderjit Nikku

 

ਚੰਡੀਗੜ੍ਹ : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਗੈਂਗਸਟਰਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਨਿੱਕੂ ਨੇ ਕਿਹਾ ਕਿ ਗੈਂਗਸਟਰਵਾਦ ਲਈ ਪੰਜਾਬੀ ਇੰਡਸਟਰੀ ਜ਼ਿੰਮੇਵਾਰ ਹੈ। ਪੰਜਾਬੀ ਗਾਣਿਆਂ ਵਿਚਲਾ ਗੈਂਗਵਾਰ ਕਲਚਰ ਜ਼ਿੰਮੇਵਾਰ ਹੈ। ਗਾਇਕ ਨਿੱਕੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਗੰਨ ਕਲਚਰ ਖ਼ਤਮ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੇਰੇ ਕਦੇ ਵੀ ਗੰਨ ਕਲਚਰ ਨੂੰ ਲੈ ਕੇ ਗਾਣੇ ਨਹੀਂ ਆਏ ਹਾਲਾਂਕਿ ਸਾਡੇ ਕੁੱਝ ਆਰਟੈਸਟਾਂ ਦੇ ਪਿੱਛੇ ਕੁੱਝ ਲਿੰਕ ਨੇ ਕੁੱਝ ਗਲਤ ਬੰਦਿਆਂ ਨਾਲ, ਉਹਨਾਂ ਕਿਹਾ ਕਿ ਇਸ ਲਈ ਸਰਕਾਰਾਂ ਵੀ ਜ਼ਿੰਮੇਵਾਰ ਹਨ, ਜੇਲ੍ਹਾਂ ਵਿਚ ਗੈਂਗਸਟਰਾਂ ਦੇ ਕਹਿਣ 'ਤੇ ਕਿਉਂ ਸ਼ੋਅ ਲਗਾਏ, ਉਹ ਫਿਰ ਜੋ ਵੀ ਹੋਵੇ ਜਿਸ ਨੇ ਵੀ ਚਾਹੇ ਸਾਡੇ ਭੈਣ ਭਰਾ ਨੇ ਗਲਤੀ ਕੀਤੀ ਹੈ ਉਹ ਗਲਤੀ ਹੀ ਹੈ। ਸਾਡਾ ਫਰਜ ਹੈ ਲੋਕਾਂ ਦਾ ਮਨੋਰੰਜਨ ਕਰਨਾ ਨਾ ਕਿ ਗਲਤ ਪਾਸੇ ਲੈ ਕੇ ਜਾਣਾ। ਦੇਖਿਆ ਜਾਵੇ ਤਾਂ ਇੰਦਰਜੀਤ ਨਿੱਕੂ ਨੇ ਸਿੱਧੇ ਤੌਰ 'ਤੇ ਪੰਜਾਬੀ ਇੰਡਰਸਟਰੀ ਨੂੰ ਗੰਨ ਕਲਚਰ ਲਈ ਜ਼ਿੰਮੇਵਾਰ ਠਹਿਰਾਇਆ ਹੈ।