ਫਿਰੋਜ਼ਪੁਰ ’ਚ ਬੀ.ਐਸ.ਐਫ. ਜਵਾਨਾਂ ਨੇ 1.5 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
2 ਪਲਾਸਟਿਕ ਦੀਆਂ ਬੋਤਲਾਂ ਵਿਚ ਭਰੀ ਸੀ ਖੇਪ
BSF troops seized 2 plastic bottles containing Heroin
ਫਿਰੋਜ਼ਪੁਰ: ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੱਜ ਸਵੇਰੇ ਕਰੀਬ 11:30 ਵਜੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਰਾਓ-ਕੇ ਨੇੜੇ ਇਲਾਕੇ ਵਿਚ ਸਤਲੁਜ ਦਰਿਆ ਵਿਚ ਸ਼ੱਕੀ ਵਸਤੂਆਂ ਤੈਰਦੀਆਂ ਦੇਖੀਆਂ। ਜਾਂਚ ਦੌਰਾਨ ਸਾਹਮਣੇ ਆਇਆ ਕਿ 2 ਪਲਾਸਟਿਕ ਦੀਆਂ ਬੋਤਲਾਂ ਵਿਚ ਲਗਭਗ 1.5 ਕਿਲੋ ਹੈਰੋਇਨ ਭਰੀ ਹੋਈ ਸੀ। ਨਸ਼ੀਲੇ ਪਦਾਰਥਾਂ ਨੂੰ ਬੜੀ ਚਲਾਕੀ ਨਾਲ ਪਾਕਿਸਤਾਨ ਤੋਂ ਸਤਲੁਜ ਦਰਿਆ ਰਾਂਹੀ ਭਾਰਤ ਭੇਜਿਆ ਜਾ ਰਿਹਾ ਸੀ। ਬੀ.ਐਸ.ਐਫ. ਜਵਾਨਾਂ ਨੇ ਹੈਰੋਇਨ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿਤੀ।