ਚੰਡੀਗੜ੍ਹ ਪੁਲਿਸ ਵੱਲੋਂ ਦੇਸੀ ਸ਼ਰਾਬ ਦੀਆਂ 102 ਪੇਟੀਆਂ ਜ਼ਬਤ, ਡਰਾਈਵਰ-ਮਾਲਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਪਿਕਅੱਪ ਗੱਡੀ 'ਚ ਪੇਟੀਆਂ ਲੱਦ ਕੇ ਲਿਜਾ ਰਿਹਾ ਸੀ ਮੁਲਜ਼ਮ 

Chandigarh police seized 102 cartons of country liquor, driver-owner arrested

ਚੰਡੀਗੜ੍ਹ - ਚੰਡੀਗੜ੍ਹ ਪੁਲਿਸ ਵੱਲੋਂ ਸ਼ਰਾਬ ਤਸਕਰਾਂ 'ਤੇ ਸ਼ਿਕੰਜਾ ਲਗਾਤਾਰ ਜਾਰੀ ਹੈ। ਪੁਲਿਸ ਨੇ ਨਜਾਇਜ਼ ਸ਼ਰਾਬ ਨਾਲ ਭਰੀ ਪਿਕਅੱਪ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ  ਹੈ। ਪਿਕਅੱਪ 'ਚ 102 ਦੇਸੀ ਸ਼ਰਾਬ ਦੀਆਂ ਪੇਟੀਆਂ ਲੱਦੀਆਂ ਹੋਈਆਂ ਸਨ। ਪੁਲਿਸ ਨੇ ਵਾਹਨ ਜ਼ਬਤ ਕਰਨ ਤੋਂ ਇਲਾਵਾ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਰੂਟੀਨ ਗਸ਼ਤ 'ਤੇ ਸੀ। ਇਸ ਦੌਰਾਨ ਸ਼ਾਸਤਰੀ ਨਗਰ ਸਥਿਤ ਗਰੀਜਨ ਕਾਰ ਸੇਵਾ ਕੇਂਦਰ ਨੇੜੇ ਇੱਕ ਪਿਕਅੱਪ ਨੰਬਰ ਪੀਬੀ 65 ਐਚ 4854 ਆਦਿ ਆਉਂਦੀ ਦਿਖਾਈ ਦਿੱਤੀ। ਸ਼ੱਕ ਪੈਣ ’ਤੇ ਪੁਲਿਸ ਨੇ ਪਿੱਕਅੱਪ ਨੂੰ ਰੋਕ ਕੇ ਤਲਾਸ਼ੀ ਲਈ। ਇਸ ਦੌਰਾਨ ਪਿਕਅੱਪ ਵਿਚੋਂ 102 ਪੇਟੀਆਂ ਦੇਸੀ ਸ਼ਰਾਬ ਬਰਾਮਦ ਹੋਈ। ਪਿਕਅੱਪ ਚਾਲਕ ਸ਼ਰਾਬ ਦੇ ਕਾਗਜ਼ਾਤ ਨਹੀਂ ਦਿਖਾ ਰਿਹਾ ਸੀ। 

ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਂ ਸਚਿਨ, ਵਾਸੀ ਸੈਕਟਰ 56, ਚੰਡੀਗੜ੍ਹ ਦੱਸਿਆ। ਪੁਲਿਸ ਵੱਲੋਂ ਜ਼ਬਤ ਕੀਤੀ ਗਈ ਸ਼ਰਾਬ ਸਟ੍ਰਾਂਗ ਆਰੇਂਜ ਬ੍ਰਾਂਡ ਦੀ ਹੈ। ਇਸ ਦੇ ਨਾਲ ਹੀ ਫੜੇ ਗਏ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਇਹ ਸਾਰੀਆਂ ਸ਼ਰਾਬ ਦੀਆਂ ਪੇਟੀਆਂ ਸੈਕਟਰ 39 ਦੇ ਰਹਿਣ ਵਾਲੇ ਸਤਿੰਦਰ ਸਿੰਘ ਦੀਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਸਤਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।