ਪਟਿਆਲਾ 'ਚ ਕੰਬਾਇਨ ਤੇ ਕਾਰ ਦੀ ਆਪਸ 'ਚ ਹੋਈ ਟੱਕਰ, ਦੋ ਸਕੇ ਭਰਾਵਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਔਰਤ ਗੰਭੀਰ ਜ਼ਖਮੀ

PHOTO

 

ਪਾਤੜਾਂ :  ਪਟਿਆਲਾ ਦੇ ਪਾਤੜਾਂ ਨੇੜੇ ਵੱਡਾ ਹਾਦਸਾ ਵਾਪਰ ਗਿਆ। ਇਥੇ ਪਾਤੜਾਂ -ਚੰਡੀਗੜ੍ਹ ਰੋਡ 'ਤੇ ਕੰਬਾਇਨ ਅਤੇ ਕਾਰ ਦੀ ਆਪਸ 'ਚ ਭਿਆਨਕ ਟੱਕਰ  ਹੋ ਗਈ। ਇਸ ਹਾਦਸੇ 'ਚ ਕਾਰ ਸਵਾਰ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਪਟਿਆਲਾ ਰੈਫਰ ਕਰ ਦਿਤਾ ਗਿਆ।

ਜਾਣਕਾਰੀ ਅਨੁਸਾਰ ਪਾਤੜਾਂ ਤੋਂ ਪਟਿਆਲਾ ਵੱਲ ਜਾ ਰਹੀ ਇਕ ਕੰਬਾਇਨ ਨੰਬਰ ਐਚਆਰ 22 ਐਲ 6681 ਅਤੇ ਸਾਹਮਣੇ ਤੋਂ ਆ ਰਹੀ ਸਵੀਫਟ ਕਾਰ ਨੰਬਰ ਐਚਆਰ 26 ਸੀਕੇ 6024 ਆਪਸ ਵਿਚ ਟਕਰਾ ਗਈਆਂ। ਜਿਥੇ ਕਾਰ ਬੁਰੀ ਤਰਾਂ ਨੁਕਸਾਨੀ ਗਈ ਉੱਥੇ ਹੀ ਕੰਬਾਇਨ ਵੀ ਸੜਕ ਦੇ ਵਿਚਕਾਰ ਪਲਟ ਗਈ ਅਤੇ ਇਸ ਦਾ ਡਰਾਇਵਰ ਸ਼ਿਵਜੀ ਕੁਮਾਰ ਵਾਸੀ ਸੰਮੂਰਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਦੋਂ ਕਿ ਕਾਰ ਸਵਾਰ ਅਮਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਾਤੜਾਂ ਦੀ ਮੌਕੇ ਮੌਤ ਹੋਈ ਅਤੇ ਕਾਰ ਚਾਲਕ ਬਸੰਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਾਤੜਾਂ ਨੇ ਯੂਨੀਵਰਸਲ ਹਸਪਤਾਲ ਵਿਚ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿਤਾ।

ਮ੍ਰਿਤਕ ਦੋਵੇਂ ਸਕੇ ਭਰਾ ਸਨ , ਜਦੋਂਕਿ ਪ੍ਰਮਜੀਤ ਕੌਰ ਪਤਨੀ ਅਮਰਜੀਤ ਸਿੰਘ ਜੋ ਕਿ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਜਿਥੋਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿਤਾ ਗਿਆ।