ਕਈ ਦਵਾਈਆਂ ਦਾ ਇਲਾਜ ਹੈ ਖ਼ਸਖ਼ਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਬਜ਼ ਦੀ ਸਮੱਸਿਆ ਲਈ ਬਹੁਤ ਵਧੀਆ ਦਵਾਈ ਹੈ ਖ਼ਸਖ਼ਸ

photo

 

ਚੰਡੀਗੜ੍ਹ : ਮੂੰਹ ਦੇ ਫੋੜੇ ਸਰੀਰ ਵਿਚ ਗਰਮੀ ਕਾਰਨ ਹੁੰਦੇ ਹਨ। ਇਸ ਲਈ ਥੋੜ੍ਹੀ ਚੀਨੀ ਅਤੇ ਖ਼ਸਖ਼ਸ ਪੀਸ ਕੇ ਲੈਣ ਨਾਲ ਮੂੰਹ ਦੇ ਫੋੜਿਆਂ ਨੂੰ ਅਰਾਮ ਮਿਲਦਾ ਹੈ। ਕਾਲੀ ਖ਼ਸਖ਼ਸ ਵੀ ਬਹੁਤ ਉਪਯੋਗੀ ਹੁੰਦੀ ਹੈ।

ਕਬਜ਼ ਤੋਂ ਛੁਟਕਾਰਾ: ਇਹ ਕਬਜ਼ ਦੀ ਸਮੱਸਿਆ ਲਈ ਬਹੁਤ ਵਧੀਆ ਦਵਾਈ ਹੈ। ਇਸ ਲਈ ਕੱੁਝ ਪੀਸੀ ਹੋਈ ਖ਼ਸਖ਼ਸ ਨੂੰ ਭੋਜਨ ਤੋਂ ਪਹਿਲਾਂ ਲਉ ਅਤੇ ਭੋਜਨ ਵਿਚ ਵੀ ਸ਼ਾਮਲ ਕਰੋ।

ਨੀਂਦ ਨਾ ਆਉਣ ਦੀ ਸਮੱਸਿਆ: ਇਹ ਨੀਂਦ ਨਾ ਆਉਣ ਦੀ ਸਮੱਸਿਆ ਲਈ ਵੀ ਉਪਯੋਗੀ ਹੈ। ਇਸ ਲਈ ਖ਼ਸਖ਼ਸ ਦਾ ਦੁੱਧ ਨਿਕਾਲ ਕੇ ਅਤੇ ਚੀਨੀ ਮਿਲਾ ਕੇ ਪੀਣ ਨਾਲ ਇਸ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।

ਦਿਲ ਲਈ : ਇਸ ਦੀ ਕੁੱਝ ਮਾਤਰਾ ਰੋਜ਼ ਅਪਣੇ ਭੋਜਨ ਵਿਚ ਸ਼ਾਮਲ ਕਰਨ ਨਾਲ ਦਿਲ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ।
ਹੱਡੀਆਂ ਦੀ ਮਜ਼ਬੂਤੀ ਲਈ: ਇਸ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ । ਇਸ ਦੇ ਪੇਸਟ ਨਾਲ ਜੋੜਾਂ ਦੇ ਦਰਦ ਅਤੇ ਸੋਜ ’ਤੇ ਲਗਾਉਣ ਨਾਲ ਅਰਾਮ ਮਿਲਦਾ ਹੈ।