Punjab News : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ 'ਤੇ ਸਾਧਿਆ ਨਿਸ਼ਾਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : "ਗਿਆਸਪੁਰਾ ਸਾਹਿਬ ਜਾਣ-ਬੁੱਝ ਕੇ ਮੂਰਖਤਾ ਦਾ ਨਾਟਕ ਕਰ ਰਹੇ ਹਨ ਜਾਂ ਸੱਚਮੁੱਚ ਮੂਰਖ ਹਨ"

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ 'ਤੇ ਸਾਧਿਆ ਨਿਸ਼ਾਨਾ 

Punjab News in Punjabi : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ 'ਤੇ ਨਿਸ਼ਾਨਾ ਸਾਧਦੇ ਹੋਏ ਆਪਣੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ‘‘ਗਿਆਸਪੁਰਾ ਸਾਹਿਬ ਜੀ ਤੁਸੀਂ ਮੂਰਖ ਹੋਣ ਦਾ ਨਾਟਕ ਕਰ ਰਹੇ ਹੋ, ਜਾ ਸੱਚੀ ਮੂਰਖ ਹੋ। ਜਿਹੜੇ ਕਾਗਜ਼ ਨੂੰ ਤੁਸੀਂ ਗੈਰ ਸ਼ਰਤੀਆ ਮਨਜ਼ੂਰੀ ਦੱਸ ਰਹੇ ਹੋ, ਉਹ 7 ਮਹੀਨੇ ਪੁਰਾਣੀ ਇਕ ਸ਼ਰਤੀਆ ਮਨਜ਼ੂਰੀ ਸੀ, ਜਿਸ ਵਿੱਚ 16 ਸ਼ਰਤਾਂ ਰੱਖੀਆਂ ਗਈਆਂ ਸਨ।

‘‘ਸੰਵਿਧਾਨਿਕ ਅਤੇ ਕਾਨੂੰਨੀ ਢਾਂਚੇ ਵਿੱਚ ਇਹ ਸ਼ਰਤਾਂ ਮੰਨਣਯੋਗ ਨਹੀਂ ਸਨ ਇਸ ਲਈ ਰੇਲਵੇ ਨੇ ਇਸ ਕਾਗਜ਼ ਨੂੰ ਨਕਾਰ ਦੇ ਹੋਏ ਬਿਨਾ ਸ਼ਰਤ ਮਨਜ਼ੂਰੀ ਮੰਗੀ ਸੀ। 25 ਜੂਨ 2025 ਨੂੰ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਪੁਲ ਦੇ ਨਕਸ਼ੇ ਨੂੰ ਮਨਜ਼ੂਰੀ ਦਿੱਤੀ, ਪਰ ਉਸਦੇ ਵਿਚ ਵੀ ਲਿਖ ਦਿੱਤਾ ਕਿ ਰੇਲਵੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ PwD ਤੋਂ NOC ਲਵੇ।

‘‘ਜੇ ਤੁਹਾਡੀ ਜਾਰੀ ਕੀਤੀ ਹੋਈ ਫੋਟੋ ਵਾਲੀ NOC ਸਹੀ ਹੁੰਦੀ ਤਾਂ PWD ਵਾਲੇ ਨਵੀਂ NOC ਲੈਣ ਲਈ ਕਿਉਂ ਕਹਿ ਰਹੇ ਹਨ? ਤੁਸੀਂ ਝਾੜੂ ਦੀ ਭੇਡਗਿਰੀ ਛੱਡ ਕੇ ਸੱਚ ਦਾ ਸਾਥ ਦਵੋ ਅਤੇ ਬਿਨਾ ਸ਼ਰਤ NOC ਆਪਣੇ ਆਕਾ ਤੋਂ ਲੈਕੇ ਆਵੋ।’’

(For more news apart from  Union Minister of State Ravneet Bittu targets MLA Manvinder Singh Giaspura News in Punjabi, stay tuned to Rozana Spokesman)