ਖਹਿਰਾ ਦੀ ਰੈਲੀ ਦੇ ਪਿੱਛੇ ਬੈਂਸ ਦਾ ਹੱਥ : ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ  ਲੁਧਿਆਣਾ ਦੇ ਪ੍ਰਧਾਨ ਅਤੇ ਕਦੇ ਬੈਂਸ ਦੇ ਖਾਸਮਖਾਸ ਰਹੇ ਦਲਜੀਤ ਸਿੰਘ  ਗਰੇਵਾਲ  ਨੇ ਇਲਜ਼ਾਮ ਲਗਾਇਆ ਕਿ ਆਮ

Simarjeet Singh Bains

ਲੁਧਿਆਣਾ : ਆਮ ਆਦਮੀ ਪਾਰਟੀ  ਲੁਧਿਆਣਾ ਦੇ ਪ੍ਰਧਾਨ ਅਤੇ ਕਦੇ ਬੈਂਸ ਦੇ ਖਾਸਮਖਾਸ ਰਹੇ ਦਲਜੀਤ ਸਿੰਘ  ਗਰੇਵਾਲ  ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ  ਨਾਲ ਹੱਥ ਮਿਲਾਉਣ ਤੋਂ ਪਹਿਲਾਂ ਹੀ ਬੈਂਸ ਨੇ ਉਸ ਨੂੰ ਤੋਡ਼ਨ ਦੀ ਸਾਜਿਸ਼ ਰਚ ਲਈ ਸੀ , ਜਿਸ ਨੂੰ ਬਤੋਰ ਲੋਕ ਇਨਸਾਫ ਪਾਰਟੀ  ਨੇਤਾ ਉਨ੍ਹਾਂ  ਦੇ  ਨਾਲ ਵੀ ਸਾਂਝਾ ਕੀਤਾ ਸੀ ।  ਉਨ੍ਹਾਂ ਨੇ ਕਿਹਾ ਕਿ ਬੈਂਸ ਨੇ ਹੀ ਖਹਿਰਾ ਨੂੰ ਭੜਕਾਇਆ ਹੈ । 

ਹੁਣ ਉਹ ਖਹਿਰਾ ਦੇ ਜਰੀਏ ਪਾਰਟੀ ਨੂੰ ਤੋੜਨ ਦੀ ਕੋਸਿਸ ਕਰ ਰਹੇ ਹਨ।  ਇਸ ਮੌਕੇ ਗਰੇਵਾਲ ਨੇ ਕਿਹਾ ਕਿ ਉਸ ਨੇ ਆਮ ਆਦਮੀ ਪਾਰਟੀ ਦੀਆਂ ਮਿੰਨਤਾ ਕਰ ਕੇ ਗਠਜੋੜ ਦੇ ਜਰੀਏ ਆਪਣੀ ਹਰ ਨੂੰ ਟਾਲ ਲਿਆ ਹੈ।  ਹੁਣ ਉਹ ਦੋ ਵਿਧਾਇਕਾਂ ਦੀ ਪਾਰਟੀ ਨੂੰ 16 ਵਿਧਾਇਕਾਂ ਦੀ ਪਾਰਟੀ ਬਣਾਉਣਾ ਚਾਹੁੰਦੇ ਹਨ ਜਿਸ ਵਿੱਚ ਉਹ ਕਾਮਯਾਬ ਨਹੀਂ ਹੋਣਗੇ । ਨਾਲ ਉਹਨਾਂ ਨੇ ਕਿਹਾ ਹੈ ਕੇ ਬੈਂਸ ਦਾ ਮੌਕਾਪਰਸਤੀ , ਲਾਲਚ ਅਤੇ ਮਤਲਬ ਦੀ ਰਾਜਨੀਤੀ ਦਾ ਇਤਹਾਸ ਰਿਹਾ ਹੈ

ਅਤੇ ਹੁਣ ਉਹ ਖਹਿਰਾ ਨੂੰ ਵੀ ਇਸਤੇਮਾਲ ਕਰਕੇ ਸੁੱਟ ਦੇਣਗੇ । ਗਰੇਵਾਲ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਬੈਂਸ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਕੇ ਉਸ ਤੋਂ ਕੋਈ ਫਾਇਦਾ ਲੈਣ ਲਈ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਸਾਜਿਸ਼ ਰਚ ਰਹੇ ਹਨ ।  ਉਨ੍ਹਾਂ ਦੀ ਭਾਜਪਾ ਨਾਲ ਨਜਦੀਕੀਆਂ ਤਦ ਹੀ ਸਾਫ਼ ਹੋ ਗਈਆਂ ਸਨ , ਜਦੋਂ ਰਾਸ਼ਟਰਪਤੀ ਚੋਣ ਵਿਚ ਉਨ੍ਹਾਂ ਨੇ ਆਪ ਦੀ ਬਜਾਏ ਭਾਜਪਾ  ਦੇ ਹੱਕ ਵਿੱਚ ਵੋਟ ਦਿੱਤਾ।

ਕਿਹਾ ਜਾ ਰਿਹਾ ਹੈ ਕੇ  ਪ੍ਰੈਸ ਕਾਂਫਰੈਂਸ ਵਿੱਚ ਪ੍ਰਦੇਸ਼ ਪ੍ਰਵਕਤਾ ਦਰਸ਼ਨ ਸਿੰਘ  ਸ਼ੰਕਰ ਨੇ ਕਿਹਾ ਕਿ ਖਹਿਰਾ  ਕੁਝ ਦਿਨ ਪਹਿਲਾਂ ਰਿੰਕਲ  ਦੇ ਘਰ ਆਏ ਸਨ ,  ਤਦ ਪਾਰਟੀ  ਦੇ ਕਿਸੇ ਨੇਤਾ ਦੀ ਬਜਾਏ ਬੈਂਸ ਨੂੰ ਉਨ੍ਹਾਂ ਦੇ ਆਉਣ ਦੀ ਸੂਚਨਾ ਸੀ। ਲੋਕ ਇਨਸਾਫ ਪਾਰਟੀ ਦੇ ਸਾਬਕਾ ਮੈਂਬਰ  ਗੁਰਪ੍ਰੀਤ ਖੁਰਾਨਾ  ਦੇ ਘਰ ਬੈਂਸ ਅਤੇ ਖਹਿਰਾ ਦੀ ਮੀਟਿੰਗ ਵਿੱਚ ਪੂਰੀ ਸਾਜਿਸ਼ ਰਚੀ ਗਈ ।

  ਦਸਿਆ ਜਾ ਰਿਹਾ ਹੈ ਕੇ  ਬੈਂਸ ਫੇਸਬੁਕ ਉੱਤੇ ਆਪ ਦੇ ਨਾਮ ਤੋਂ ਫਰਜੀ ਆਈ . ਡੀਜ਼ ਬਣਾ ਕੇ ਖਹਿਰਾ ਦੀ ਰੈਲੀ ਨੂੰ ਪ੍ਰਮੋਟ ਕਰ ਰਿਹਾ ਹੈ। ਇਹੀ ਨਹੀਂ 29 ਜੂਨ ਨੂੰ ਵੀ ਬੈਂਸ ਨੇ ਸਰਕਿਟ ਹਾਊਸ ਵਿੱਚ ਪੂਰੇ ਸੂਬੇ  ਦੇ ਪਾਰਟੀ ਨੇਤਾਵਾਂ ਨੂੰ ਬੁਲਾਇਆ ਸੀ ,  ਜਿਸ ਦਾ ਏਜੰਡਾ ਖਹਿਰਾ ਦੀ ਰੈਲੀ ਨੂੰ ਕਾਮਯਾਬ ਕਰਣਾ ਸੀ। ਇਸ ਰੈਲੀ ਲਈ ਨੇਤਾਵਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ।