ਕੈਪਟਨ ਸਾਹਿਬ ਕਿਥੇ ਗਈਆਂ ਘਰ-ਘਰ ਸਰਕਾਰੀ ਨੌਕਰੀਆਂ : ਪਵਨ ਟੀਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਵੀਰ ਸਿੰਘ ਬਾਦਲ ਵੱਲੋਂ ਨਿਯੁੱਕਤ ਕੀਤੇ ਗਏ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦਾ ਵਿਧਾਨ ਸਭਾ ਹਲਕਾ ਆਦਮਪੁਰ.............

Pawan Kumar Tinu With Shiromani Akali Dal Leaders

ਕਿਸ਼ਨਗੜ੍ਹ  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਵੀਰ ਸਿੰਘ ਬਾਦਲ ਵੱਲੋਂ ਨਿਯੁੱਕਤ ਕੀਤੇ  ਗਏ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦਾ ਵਿਧਾਨ ਸਭਾ ਹਲਕਾ ਆਦਮਪੁਰ ਆਉਣ 'ਤੇ ਵਿਧਾਇਕ ਪਵਨ ਕੁਮਾਰ ਟੀਨੂੰ ਆਦਮਪੁਰ ਅਤੇ ਸੀਨੀਅਰ ਅਕਾਲੀ ਆਗੂਆ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ 'ਤੇ ਉਪਰੰਤ ਗੁਰਦੁਆਰਾ ਸ਼ਹੀਦ ਗੰਜ਼ ਨੰਗਲ ਸਲਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੈਂਕੜਿਆ ਦੀ ਤਦਾਦ  ਵਿੱਚ ਅਕਾਲੀ –ਭਾਜਪਾ ਆਗੂਆ ਨੇ ਵੱਡੇ ਪੱਧਰ ਤੇ ਸ਼ਿਰਕਤ ਕੀਤਾ ਸਮਾਗਮ ਦੌਰਾਨ ਇੱਕਠ ਨੂੰ ਸੰਬੋਧਨ ਗੁਰਪ੍ਰਤਾਪ ਵਡਾਲਾ ਪ੍ਰਧਾਨ ਜਲੰਧਰ ਦਿਹਾਤੀ ਨੇ ਭਰਵੇਂ ਇਕੱਠ ਨੂੰ ਸੰਬੋਧਨ  ਕਰਦਿਆ

ਕਿਹਾ ਕਿ ਮੀਟਿੰਗ ਦਾ ਮੁੱਖ ਮਕਸਦ ਨਵੇ ਬਣੇ ਪ੍ਰਧਾਨ ਵੱਲੋਂ ਸਮੂਹ ਹਲਕਿਆਂ ਵਿੱਚ ਮੀਟਿੰਗਾ ਕਰਨ ਅਕਾਲੀ ਦਲ ਦੀ ਮਜਬੂਤੀ ਕਰਨ ਲਈ ਪਾਰਟੀ ਨਾਲ ਨਰਾਜ਼ ਚੱਲ ਰਹੇ ਆਗੂਆ ਨੂੰ ਮਨਾਇਆ ਜਾਵੇ ਤਾਂ ਜੋ ਪਾਰਟੀ ਨੂੰ ਹੋਰ ਜਿਆਦਾ ਮਜਬੂਤ ਕਰਕੇ ਜਥੇਬੰਦੀ ਢਾਂਚੇ ਤਿਆਰ ਕਰਕੇ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਡਟ ਕੇ ਲੜਿਆ ਜਾਵੇ। ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੀਨੂੰ ਕਿਹਾ ਕਾਂਗਰਸ ਦੀ ਕੈਪਟਨ ਸਰਕਾਰ ਨੇ ਲੋਕਾਂ ਨੂੰ ਚਿੱਟੇ ਦਿਨ ਝੂਠੇ ਸੁਪਨੇ ਦਿਖਾਕੇ ਕਿ ਹਰ ਘਰ ਸਰਕਾਰੀ ਨੌਕਰੀਆਂ, ਕਿਸਾਨਾਂ ਦਾ ਕਰਜ਼ਾ ਮੁਆਫ, ਸਮਾਰਟਫੋਨ, ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ, ਵਿਧਾਵਾ

ਪੈਨਸ਼ਨ ਤੇ ਸ਼ਗਨ ਸਕੀਮਾਂ 'ਚ ਵਾਧਾ ਚਾਰ ਹਫਤਿਆਂ 'ਚ ਚਿੱਟੇ ਦਾ ਨਸ਼ਾ ਜੜ੍ਹੋ ਖਤਮ ਕਰਨ ਦੇ ਵਆਦੇ ਕੀਤੇ ਵਾਅਦੇ ਪੂਰੀ ਤਰ੍ਹਾਂ ਝੂਠੇ ਸਾਬਤ ਹੋਏ। ਵਿਧਾਇਕ ਟੀਨੂੰ ਨੇ ਪਾਰਟੀ ਵਰਕਰਾਂ ਨੂੰ ਹੱਲਾਸੇਰੀ  ਦਿੰਦੇ ਹੋਏ ਕਿਹਾ ਕਿ ਕਿ ਅਗਾਮੀ  ਬਲਾਕ ਸੰਮਤੀ, ਜਿਲ੍ਹਾਂ ਪ੍ਰੀਸ਼ਦ,ਪੰਚਾਇਤੀ ਚੋਣਾਂ ਦੌਰਾਨ ਅਕਾਲੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਸਰਕਲ ਪੱਧਰ ਤੇ ਕਮੇਟੀਆਂ ਬਣਾਈਆ ਜਾਣਗੀਆਂ। ਵਿਸ਼ੇਸ਼ ਤੌਰ ਤੇ ਹਾਜਿਰ ਹੋਏ ਸਰਕਲ ਪ੍ਰਧਾਨ ਹਰਨਾਮ ਸਿੰਘ, ਗੁਰਦਿਆਲ ਸਿੰਘ ਨਿੱਝਰ,  ਪਰਮਜੀਤ ਸਿੰਘ ਰਾਏਪੁਰ, ਬਚਿੱਤਰ ਸਿੰਘ ਕੋਹਾੜ, ਇਸਤਰੀ ਅਕਾਲੀ ਦਲ ਤੋਂ ਬੀਬੀ ਹਰਜੀਤ ਕੌਰ ਤਲਵੰਡੀ, ਸਿਮਰਨਜੀਤ ਕੌਰ ਸਿੱਧੂ,

ਨਸੀਬ ਕੌਰ, ਬੀਬੀ ਦਲਜੀਤ ਕੌਰ, ਸਰੂਪ ਸਿੰਘ ਪਤਿਆਲ, ਦਵਿੰਦਰ ਸਿੰਘ ਬਢਿਆਣਾ ਸਰਕਲ ਪ੍ਰਧਾਨ ਪਤਾਰਾ ਨੂੰ ਪ੍ਰਧਾਨ ਗੁਰਪ੍ਰਤਾਪ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨ ਕੀਤੀ ।  ਇਸ ਮੌਕੇ ਜਥੇਦਾਰ ਬਲਵਿੰਦਰ ਸਿੰਘ ਕਾਲਰਾ, ਗੁਰਮਿੰਦਰ ਸਿੰਘ ਕ੍ਰਿਸ਼ਨਪੁਰ, ਤਰਸੇਮ ਸਿੰਘ ਕੋਟਲੀ, ਬਹਾਦਰ ਸਿੰਘ ਚੋਹਾਨ, ਮਨੋਹਰ ਸਿੰਘ ਡਰੋਲੀ ਕਲਾਂ,ਹਰਕੀਤ ਸਿੰਘ ਭੇਲਾ, ਬਲਜੀਤ ਸਿੰਘ ਨਿੱਝਰ, ਲਖਵੀਰ ਸਿੰਘ ਜੋਹਲ, ਅੰਮ੍ਰਿਤਪਾਲ ਡੱਲੀ,   ਧਰਮਪਾਲ ਲੇਸੜੀਵਾਲ,ਉਕਾਰ ਸਿੰਘ ਜੋਹਲ, ਦਲਵੀਰ ਸਿੰਘ ਖੋਜਕੀਪੁਰ, ਪ੍ਰਗਟ ਸਿੰਘ ਮੱਲੀ ਨੰਗਲ, ਸੁਖਵਿੰਦਰ ਸਿੰਘ ਖਾਲਸਾ, ਕਰਨੈਲ ਸਿੰਘ ਰਾਣਾ, ਕੁਲਵੰਤ ਸਿੰਘ ਧੀਰੋਵਾਲ, ਸੁਰਿੰਦਰ ਸਿੰਘ ਚਾਹਲ,  

ਸਤਨਾਮ ਸਿੰਘ ਖੁਰਦਪੁਰ, ਹਰਜੋਤ ਸਿੰਘ ਕਢਿਆਣਾ, ਕੁਲਵਿੰਦਰ ਟੋਨੀ ,ਦਲਜੀਤ ਭੱਟੀ, ਚਰਨਜੀਤ ਸ਼ੇਰੀ, ਹਰਭਜਨ ਸਿੰਘ, ਗੁਰਚਰਨ ਰਾਏ ਸਿੰਗਾਰੀ, ਹਰਭਜਨ ਸਿੰਘ ਗਾਜੀਪੁਰ ਆਦਿ ਹਾਜ਼ਰ ਸਨ।  ਡ ਤਰਸੇਮ ਸਿੰਘ ਬੈਂਸ, ਰਜਿੰਦਰ ਸਿੰਘ ਮੰਗੀ, ਗੁਰਪ੍ਰੀਤ ਸੋਨੂੰ ਨਿੱਝਰ, ਹਰਬੁਲਿੰਦਰ ਸਿੰਘ,  ਡਾ ਕਮਲਜੀਤ ਕਠਾਰ, ਹਜੂਰ ਹਸੈਨ ਜੂਰੀ, ਅਲਮਗੀਰ ਡਰੋਲੀ, ਰਜਿੰਦਰ ਸਿੰਘ ਸੰਘਾ ਤੇ ਹੋਰ ਅਕਾਲੀ ਲੀਡਰ ਤੇ ਵਰਕਰ ਹਾਜਿਰ ਹੋਏ ।