'ਘਰ-ਘਰ ਹਰਿਆਲੀ' ਮੁਹਿੰਮ ਬਦਲੇਗੀ ਪੰਜਾਬ ਦੀ ਨੁਹਾਰ : ਉਦੇਵੀਰ ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਨੂੰ ਮੁੜ ਹਰਿਆ-ਭਰਿਆ ਤੇ ਖੁਸ਼ਹਾਲ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸ਼ੁਰੂ ਕੀਤੀ 'ਘਰ-ਘਰ ਹਰਿਆਲੀ ਮੁਹਿੰਮ'............

Free Plants Distribution Ceremony

ਜ਼ੀਰਕਪੁਰ : ਪੰਜਾਬ ਨੂੰ ਮੁੜ ਹਰਿਆ-ਭਰਿਆ ਤੇ ਖੁਸ਼ਹਾਲ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸ਼ੁਰੂ ਕੀਤੀ 'ਘਰ-ਘਰ ਹਰਿਆਲੀ ਮੁਹਿੰਮ' ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਸਦਕਾ ਸੂਬੇ ਦੀ ਨੁਹਾਰ ਬਦਲ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸੀ ਆਗੂ ਉਦੇਵੀਰ ਢਿੱਲੋਂ ਨੇ ਮੁਫ਼ਤ ਬੂਟੇ ਵੰਡ ਸਮਾਰੋਹ ਵਿਚ ਕੀਤਾ। ਪੰਜਾਬ ਅਤੇ ਹਲਕਾ ਡੇਰਾਬਸੀ ਨੂੰ ਹਰਾ ਭਰਾ ਅਤੇ ਤੰਦਰੁਸਤ ਬਣਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਗਈ ਘਰ ਘਰ ਹਰਿਆਲੀ ਮੁਹਿੰਮ ਤਹਿਤ ਯੂਥ ਕਾਂਗਰਸੀ ਆਗੂ ਉਦੇਵੀਰ ਸਿੰਘ ਢਿੱਲੋਂ

ਦੀ ਅਗਵਾਈ ਵਿੱਚ ਜ਼ੀਰਕਪੁਰ ਵਿਖੇ ਛਬੀਲ ਲਾਈ ਗਈ ਅਤੇ ਇਲਾਕੇ ਦੇ ਲੋਕਾਂ ਨੂੰ ਬਹੇੜਾ, ਹਰੜ, ਆਂਵਲਾਂ, ਗੁਲਾਬੀ ਤੁਣ, ਨਿੰਮ ਆਦਿ ਦੇ 1000 ਬੂਟੇ ਵੰਡੇ ਗਏ।  ਉਦੇਵੀਰ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਘਰ-ਘਰ ਹਰਿਆਲੀ ਮੁਹਿੰਮ' ਤਹਿਤ ਅੱਜ ਲੋਕਾਂ ਨੂੰ 1 ਹਜਾਰ ਤੋਂ ਵੱਧ ਬੂਟੇ ਮੁਫ਼ਤ ਮੁਹੱਈਆ ਕਰਵਾਏ ਗਏ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਢਿੱਲੋਂ ਨੇ ਬੂਟੇ ਵੰਡਣ ਤੇ ਬੂਟੇ ਹਾਸਲ ਕਰਨ ਦੇ ਨਾਲ-ਨਾਲ ਬੂਟਿਆਂ ਦੀ ਸੰਭਾਲ ਕਰਨ 'ਤੇ ਵੀ ਜ਼ੋਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਮ ਦਿਨ ਜਾਂ ਹੋਰ ਅਹਿਮ ਮੌਕਿਆਂ ਉਤੇ ਬੂਟੇ ਲਾਉਣ ਤੇ ਵੰਡਣ ਨੂੰ ਤਰਜੀਹ ਦੇਣ।

ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਦੌਰਾਨ ਹਲਕਾ ਡੇਰਾਬਸੀ ਵਿਖੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਸਟਾਲ ਲਾ ਕੇ ਲੋਕਾਂਂ ਨੂੰ ਹਜ਼ਾਰਾਂ ਬੂਟੇ ਮੁਫ਼ਤ ਵੰਡੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਮਿੰਟਾਂ, ਗੁਰਜੀਤ ਸਿੰਘ ਭਨਖਰਪੁਰ, ਇਕਵਾਲ ਸਿੰਘ, ਲੱਕੀ ਨਾਭਾ, ਨਵਤੇਜ ਨਵੀ, ਸੁਰੇਸ਼ ਜਿੰਦਲ, ਨਵਜੋਤ ਸਿੰਘ, ਪਾਲੀ ਸਿੱਧੂ ਅਤੇ ਜਸਵਿੰਦਰ ਲੌਂਗੀਆਂ ਆਦੀ ਹਾਜਰ ਸਨ।