ਅਧਿਕਾਰਾਂ ਤੋਂ ਵਾਂਝੇ ਹਨ ਭੱਟੀਆਂ ਪਲਾਂਟ 'ਚ ਮਹਾਂਨਗਰ ਦੀ ਗੰਦਗੀ ਢੋਣ ਵਾਲੇ ਕਿਰਤੀ ਕਾਮੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਨੂੰ ਆਜ਼ਾਦ ਹੋਏ 71 ਸਾਲ ਪੂਰੇ ਹੋਣ ਵਾਲੇ ਹਨ ਪਰ ਸਖਤ ਕਾਨੂੰਨ ਬਣਨ ਦੇ ਬਾਵਜੂਦ ਵੀ ਕਈ ਪ੍ਰਾਈਵੇਟ ਕੰਪਨੀਆਂ ਇਨ੍ਹਾਂ ਕਿਰਤ ਕਾਮਿਆਂ ਦੇ ਹੱਕ ਤਾਂ ਮਾਰ............

Bhattia plant Workers

ਲੁਧਿਆਣਾ : ਦੇਸ਼ ਨੂੰ ਆਜ਼ਾਦ ਹੋਏ 71 ਸਾਲ ਪੂਰੇ ਹੋਣ ਵਾਲੇ ਹਨ ਪਰ ਸਖਤ ਕਾਨੂੰਨ ਬਣਨ ਦੇ ਬਾਵਜੂਦ ਵੀ ਕਈ ਪ੍ਰਾਈਵੇਟ ਕੰਪਨੀਆਂ ਇਨ੍ਹਾਂ ਕਿਰਤ ਕਾਮਿਆਂ ਦੇ ਹੱਕ ਤਾਂ ਮਾਰ ਹੀ ਰਹੀਆਂ ਹਨ, ਇਨ੍ਹਾਂ ਗ਼ਰੀਬ ਮਜ਼ਦੂਰਾਂ ਨੂੰ ਬਣਦੀਆਂ ਸਹੂਲਤਾਂ ਨਾ ਦੇ ਕੇ ਇਨ੍ਹਾਂ ਦੇ ਹੱਕਾਂ ਦਾ ਹਨਨ ਵੀ ਕਰ ਰਹੀਆਂ ਹਨ  ਜਿਸ ਦੀ ਮਿਸਾਲ ਨਗਰ ਨਿਗਮ ਲੁਧਿਆਣਾ ਵਲੋਂ ਠੇਕੇ 'ਤੇ ਦਿਤੇ ਭੱਟੀਆਂ ਸਥਿਤ 111 ਐਮਐਲਡੀ ਅਤੇ 50 ਐਮਐਲਡੀ 'ਤੇ ਹੋ ਰਹੀਆਂ ਨਿਯਮਾਂ ਦੀਆਂ ਧੱਜੀਆਂ ਤੋਂ ਲਗਾਈ ਜਾ ਸਕਦੀ  ਹੈ। ਸੁਪਰੀਮ ਕਰੋਟ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀ ਕੀਤੀ ਜਾ ਰਹੀ। ਚੀਫ਼ ਇੰਜੀਨੀਅਰ ਰਵਿੰਦਰ  ਗਰਗ ਵਲੋਂ ਦਿਤੀ ਗਈ

ਲਿਸਟ ਅਨੁਸਾਰ 111ਐਮਐਲਡੀ ਦੇ ਪਲਾਂਟ 'ਤੇ ਕੁਲ 53 ਮੁਲਾਜ਼ਮ ਕੰਮ ਕਰਦੇ ਹਨ ਜਿਨ੍ਹਾਂ ਵਿਚ ਇਕ ਕਮਿਸਟ, 2 ਲੈਬ ਅਟੈਂਡੈਂਟ, ਇਕ ਫਿਟਰ, 6 ਆਪ੍ਰੇਟਰ, 4 ਮਾਲੀ, 22 ਸੀਵਰਮੈਨ ਅਤੇ 15 ਹੋਰ ਮੁਲਾਜ਼ਮ ਕੰਮ ਕਰਦੇ ਹਨ। ਇਸ ਪਲਾਂਟ ਦੇ ਇੰਚਾਰਜ ਸੋਢੀ ਨੇ ਤਾਂ ਖ਼ੁਦ ਕਿਹਾ ਕਿ ਉਹ ਨਾ ਤਾਂ ਕਿਸੇ ਦਾ ਜੀਪੀਐਫ ਕੱਟਦੇ ਹਨ ਅਤੇ ਨਾ ਹੀ ਈਐਸਆਈ। ਐਸਡੀਓ ਅਦੀਸ਼ ਬਾਂਸਲ ਨੇ ਕਿਹਾ ਕਿ ਟਰੀਟਮੈਂਟ ਪਲਾਂਟਾਂ ਨੂੰ ਪਹਿਲਾਂ ਸੀਵਰੇਜ ਬੋਰਡ ਚਲਾਉਂਦਾ ਸੀ। ਜਿਸ ਤਰਾਂ ਦੇ ਨਿਯਮ ਸੀਵਰੇਜ ਬੋਰਡ ਨੇ ਬਣਾਏ ਸਨ, ਉਨ੍ਹਾਂ ਨਿਯਮਾਂ ਤਹਿਤ ਹੀ ਇਹ ਪਲਾਂਟ ਠੇਕੇਦਾਰ ਨੂੰ ਦੇ ਦਿਤਾ ਗਿਆ ਸੀ।

ਹੁਣ ਨਵੇਂ ਟੈਂਡਰ ਹੋਣਗੇ ਤਾਂ ਈਐਸਆਈ, ਜੀਪੀਐਫ ਫ਼ੰਡ ਦਾ ਨਿਯਮ ਜ਼ਰੂਰ ਰਖਿਆ ਜਾਵੇਗਾ।  ਹੈਰਾਨੀ ਵਾਲਾ ਤੱਥ ਇਹ ਹੈ ਕਿ ਇਨ੍ਹਾਂ ਪਲਾਂਟਾਂ ਵਿਚ ਭਾਵੇਂ ਨਿਗਮ ਨੇ ਠੇਕੇਦਾਰ ਦੇ ਰੱਖੇ ਹਨ ਪਰ ਠੇਕੇਦਾਰ ਦੇ ਕੰਮ 'ਤੇ ਨਜ਼ਰਸਾਨੀ ਰੱਖਣ ਦੀ ਜ਼ਿੰਮੇਵਾਰੀ ਪ੍ਰਾਈਵੇਟ ਤੌਰ 'ਤੇ ਰੱਖੇ ਗਏ ਐਸਡੀਓਜ ਨੂੰ ਦਿਤੀ ਗਈ ਹੈ। ਇਹ ਜੋ ਪਲਾਂਟ ਹੈ, ਉਸ ਦੀ ਜ਼ਿੰਮੇਵਾਰੀ ਐਸਡੀਓ ਅਦੀਸ਼ ਬਾਂਸਲ ਦੀ ਹੈ ਜੋ ਕੁਝ ਸਮਾਂ ਪਹਿਲਾਂ ਹੀ ਠੇਕੇਦਾਰੀ ਸਿਸਟਮ ਰਾਹੀਂ ਜੇਈ ਭਰਤੀ ਹੋਏ ਸਨ ਜਿਨ੍ਹਾਂ ਨੂੰ ਕੁਝ ਸਮੇਂ ਬਆਦ ਹੀ ਐਸਡੀਓ ਪ੍ਰਮੋਟ ਕਰ ਦਿਤਾ ਗਿਆ। ਜੇ ਸਾਰੇ ਟਰੀਟਮੈਂਟ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਜੇਐਲ ਬਾਂਸਲ ਕੋਲ ਹੈ

ਜੋ ਨਗਰ ਨਿਗਮ ਵਿਚੋਂ ਹੀ ਸੇਵਾਮੁਕਤ ਹੋਣ ਤੋਂ ਬਾਅਦ ਠੇਕੇਦਾਰੀ ਸਿਸਟਮ ਰਾਹੀਂ ਹੀ ਨਿਗਮ ਨੂੰ ਸੇਵਾਵਾਂ ਦੇ ਰਹੇ ਹਨ ਜੋ ਐਸਡੀਓ ਅਦੀਸ਼ ਬਾਂਸਲ ਦੇ ਪਿਤਾ ਹਨ। ਸੂਤਰਾਂ ਦੀ ਮੰਨੀਏ ਤਾਂ ਸਰਕਾਰੀ ਬਾਬੂਆਂ ਦੇ ਕਮਾਊ ਪੁੱਤ ਹੋਣ ਕਾਰਨ ਇਨ੍ਹਾਂ  ਪ੍ਰਾਈਵੇਟ ਬਾਬੂਆਂ ਦੇ ਵੀ ਦੋਵੇਂ ਹੱਥ ਘਿਉ ਵਿਚ ਦੱਸੇ ਜਾਂਦੇ ਹਨ। ਇਸ ਸਬੰਧੀ ਜਦੋਂ ਲੇਬਰ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੂਰੀ ਜਾਣਕਾਰੀ ਪਹੁੰਚ ਚੁੱਕੀ ਹੈ, ਪਲਾਂਟ ਦੀ ਜਲਦ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।