ਗਰਲਜ਼ ਸਕੂਲ ਨੂੰ ਦਿਤੀ ਸੈਨੇਟਰੀ ਮਸ਼ੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਮ.ਜੀ. ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਵਿਖੇ ਸਮਾਜ ਸੇਵੀ ਸ਼ਸ਼ੀ ਦੱਤਾ ਵਲੋਂ ਸੈਨੇਟਰੀ ਮਸ਼ੀਨ ਦਿੱਤੀ ਗਈ............

Social worker Shashi Datta with sanitary machine given to school.

ਫਤਿਹਗੜ੍ਹ ਸਾਹਿਬ : ਐਮ.ਜੀ. ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਵਿਖੇ ਸਮਾਜ ਸੇਵੀ ਸ਼ਸ਼ੀ ਦੱਤਾ ਵਲੋਂ ਸੈਨੇਟਰੀ ਮਸ਼ੀਨ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਲੜਕੀਆਂ ਦੀ ਸਕੂਲਾਂ ਵਿਚ ਗੈਰ-ਹਾਜ਼ਰੀ ਕਾਰਨ ਉਨ੍ਹਾਂ ਦੀ ਸਿੱਖਿਆ ਪ੍ਰਭਾਵਿਤ ਹੁੰਦੀ ਸੀ ਅਤੇ ਅਜਿਹੇ ਦੌਰ ਵਿਚ ਸ਼ਰਮ ਕਾਰਨ ਲੜਕੀਆਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੀਆਂ। ਉਨ੍ਹਾਂ ਲੜਕੀਆਂ ਨੂੰ ਕਿਹਾ ਕਿ ਉਮਰ ਵੱਧਣ ਨਾਲ ਸਰੀਰ ਦੇ ਅੰਗਾਂ ਵਿਚ ਵੀ ਬਦਲਾਅ ਆਉਂਦਾ ਹੈ, ਪੰ੍ਰਤੂ ਸ਼ਰਮ ਕਾਰਨ ਲੜਕੀਆਂ ਕਿਸੇ ਨਾਲ ਗੱਲ ਨਹੀਂ ਕਰਦੀਆਂ ਜਿਸ ਕਾਰਨ ਉਨ੍ਹਾਂ ਦਾ ਕਿਸੇ ਰੋਗ ਤੋਂ ਪੀੜਤ ਹੋਣ ਦਾ ਡਰ ਬਣਿਆ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਉਹ ਆਪਣੇ ਅਧਿਆਪਕ ਨਾਲ ਖੁੱਲਕੇ ਗੱਲ ਕਰਨ ਤਾਂ ਕਿ ਉਹ ਨਿਰੋਗ ਰਹਿ ਸਕਣ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੇ ਲੱਗਣ ਨਾਲ ਲੜਕੀਆਂ ਨੂੰ ਲਾਭ ਹੋਵੇਗਾ ਅਤੇ ਸਿਰਫ 5 ਰੁਪਏ ਦਾ ਸਿੱਕਾ ਪਾ ਕੇ ਸੈਨੇਟਰੀ ਨੈਪਕੀਨ ਮਿਲ ਸਕੇਗਾ। ਇਸ ਮੌਕੇ ਪਿੰ੍ਰਸੀਪਲ ਅੰਜੂ ਕੌੜਾ, ਆਸ਼ਾ ਸੂਦ, ਸ਼ਾਰਦਾ ਸੂਦ ਆਦਿ ਹਾਜ਼ਰ ਸਨ।