ਸਾਂਝਾ ਅਧਿਆਪਕ ਮੋਰਚਾ ਨੇ ਫੂਕੀ ਸਿਖਿਆ ਮੰਤਰੀ ਦੀ ਅਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਮੋਗਾ ਵਲੋਂ ਸਿਖਿਆ ਮੰਤਰੀ ਪੰਜਾਬ ਦੇ ਹੁਕਮਾਂ ਅਧੀਨ ਡੀ.ਪੀ.ਆਈ. (ਸ.ਸ ) ਪੰਜਾਬ ਨੇ ਸਾਂਝਾ ਅਧਿਆਪਕ ਮੋਰਚਾ.............

Sanjha Adhyapak Morcha Member Protesting

ਮੋਗਾ: ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਮੋਗਾ ਵਲੋਂ ਸਿਖਿਆ ਮੰਤਰੀ ਪੰਜਾਬ ਦੇ ਹੁਕਮਾਂ ਅਧੀਨ ਡੀ.ਪੀ.ਆਈ. (ਸ.ਸ ) ਪੰਜਾਬ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਪੰਜ ਪ੍ਰਮੁੱਖ ਅਧਿਆਪਕ ਆਗੂਆਂ ਨੂੰ ਸਿਖਿਆ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਮੁਅੱਤਲ ਕਰਨ ਦੀ ਗ਼ੈਰ ਸੰਵਿਧਾਨਕ ਕਾਰਵਾਈ ਦੇ ਰੋਸ ਵਿਚ ਅਤੇ ਐਸ.ਐਸ.ਏ/ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ 'ਤੇ ਚਾਰ ਗੁਣਾ ਕਟੌਤੀ ਕਰਨ ਦੇ ਵਿਰੋਧ ਵਿਚ ਸਿਖਿਆ ਮੰਤਰੀ ਓ.ਪੀ. ਸੋਨੀ ਦੀ ਅਰਥੀ ਫੂਕ ਕੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ। 

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਮੋਰਚੇ ਦੀਆਂ  ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਬਜਾਏ ਅਧਿਆਪਕਾਂ ਨਾਲ ਟਕਰਾਅ ਦੇ ਹਾਲਾਤ ਪੈਦਾ ਕਰ ਰਹੀ ਹੈ ਅਤੇ ਸਿਖਿਆ ਵਿਭਾਗ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕੰਮ ਕਰਦੇ ਨਿਗੂਣੀਆਂ ਤਨਖ਼ਾਹਾਂ ਵਾਲੇ ਅਧਿਆਪਕਾਂ ਨੂਂੰ ਸਿਖਿਆ ਵਿਭਾਗ ਵਿਚ ਪੂਰੇ ਤਨਖ਼ਾਹ ਗਰੇਡਾਂ ਸਮੇਤ ਪੱਕੇ ਕਰਨ ਦੀ ਮੰਗ ਨੂੰ ਘੱਟੇ ਰੋਲਣਾ ਚਾਹੁੰਦੀ ਹੈ ਪਰ ਅਧਿਆਪਕ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਕਦੇ ਸਫ਼ਲ ਨਹੀਂ ਹੋਣ ਦੇਣਗੇ।

ਇਸ ਮੌਕੇ ਚਰਨਜੀਤ ਸਿੰਘ ਡਾਲਾ, ਤਰਸੇਮ ਸਿਘ ਰੋਡੇ, ਸੁਖਵਿੰਦਰ ਸਿੰਘ ਘੋਲੀਆ, ਅਮਨਦੀਪ ਮਟਵਾਣੀ, ਸੁਖਪਾਲਜੀਤ ਸਿੰਘ ਮੋਗਾ, ਜਤਿੰਦਰ ਸਿੰਘ, ਸਰਬਜੀਤ ਸਿੰਘ ਦੌਧਰ, ਹਰਿੰਦਰ ਸਿੰਘ, ਕੁਲਦੀਪ ਸਿੰਘ, ਨੈਬ ਸਿੰਘ, ਗੁਰਪ੍ਰੀਤ ਅੰਮੀਵਾਲ, ਸੁਖਜਿੰਦਰ ਮੋਗਾ, ਗੁਰਚਰਨ ਸਿੰਘ ਮਾਣੂੰਕੇ, ਹਰਭਗਵਾਨ ਸਿੰਘ, ਅਮਨਦੀਪ ਮਾਛੀਕੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ ਜਿਨ੍ਹਾਂ ਨੇ ਅਹਿਦ ਲਿਆ ਕਿ 5 ਅਗੱਸਤ ਦੇ ਪਟਿਆਲਾ ਝੰਡਾ ਮਾਰਚ ਵਿੱਚ ਜ਼ਿਲ੍ਹਾ ਮੋਗਾ 'ਚ ਵੱਡੀ ਲਾਮਬੰਦੀ ਕਰ ਕੇ ਮਾਰਚ ਵਿਚ ਭਰਵੀਂ ਸ਼ਮੂਲੀਅਤ ਕਰਵਾਈ ਜਾਵੇਗੀ।