ਮੁਲਾਜਮਾਂ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁਧ ਕਲਮਛੋੜ ਹੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਮੂਹ ਸੰਮਤੀ ਮੁਲਾਜਮਾਂ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬੀ.ਡੀ.ਪੀ.ਓ ਦਫਤਰ ਭੂੰਗਾ ਵਿਖੇ ਦਿੱਤਾ ਜਾ ਰਿਹਾ ਧਰਨਾਂ.........

Protesting By Members of Rural Development and Panchayat Department

ਗੜ੍ਹਦੀਵਾਲਾ  : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਮੂਹ ਸੰਮਤੀ ਮੁਲਾਜਮਾਂ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬੀ.ਡੀ.ਪੀ.ਓ ਦਫਤਰ ਭੂੰਗਾ ਵਿਖੇ ਦਿੱਤਾ ਜਾ ਰਿਹਾ ਧਰਨਾਂ ਤੇ ਕਲਮਛੋੜ ਹੜਤਾਲ 6 ਦਿਨ ਵਿੱਚ ਪ੍ਰਵੇਸ਼ ਹੋ ਚੁੱਕੀ। ਜਿਸ ਕਾਰਨ ਆਉਣ ਵਾਲੇ ਸਮੇਂ ਦੌਰਾਨ ਸੂਬੇ ਅੰਦਰ ਜਿਲ੍ਹਾ ਪ੍ਰੀਸ਼ਦ, ਪੰਚਾਇਤ ਸਮੰਤੀ ਅਤੇ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਪਰ ਪੰਚਾਇਤ ਸੰਮਤੀ ਦੇ ਮੁਲਾਜਮਾਂ ਵੱਲੋਂ ਕਲਮਛੋੜ ਹੜਤਾਲ ਸ਼ੁਰੂ ਕਰਨ ਨਾਲ ਇਨ੍ਹਾਂ ਚੋਣ 'ਤ ਸਿੱਧਾ ਅਸਰ ਪੈ ਸਕਦਾ ਹੈ। ਇਸ ਮੌਕੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਾਜਮਾ 'ਚ ਰੋਸ ਪਾਇਆ ਜਾ ਰਿਹਾ ਹੈ

ਕਿ ਅਪ੍ਰੈਲ 2018 'ਚ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਲਿਖਤੀ ਮੰਗਾਂ ਮੰਨੀਆਂ ਤੇ ਵਾਅਦਾ ਕੀਤਾ ਸੀ ਕਿ ਇਕ ਮਹੀਨੇ ਦੇ ਅੰਦਰ ਅੰਦਰ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਅਜ ਤਿੰਨ ਮਹੀਨੇ ਬੀਤ ਜਾਣ ਦੇ ਬਾਅਦ ਵੀ ਮੁਲਾਜਮਾਂ ਦੀਆਂ ਮੰਗਾਂ ਨਹੀ ਮੰਨੀਆਂ ਗਈਆਂ ਤੇ ਨਾ ਹੀ ਤਨਖਾਹਾਂ ਰੈਗੂਲਰ ਹੋਈਆਂ ਹਨ। ਇਸ ਮੌਕੇ ਉੱਕਤ ਵਿਭਾਗ ਦੇ ਮੁਲਾਜ਼ਮਾ ਵਲੋਂ ਪੰਚਾਇਤਾਂ ਨਾਲ ਸਬੰਧਿਤ ਕੰਮਾਂ ਦੇ ਨਾਲ-ਨਾਲ ਸੰਮਤੀ ਕਰਮਚਾਰੀਆਂ ਵਲੋਂ ਐਮ.ਜੀ.ਐਸ.ਵੀ.ਵਾਈ ਤਹਿਤ ਪਿੰਡਾਂ ਵਿੱਚ ਲੱਗ ਰਹੇ

ਕੈਂਪਾ ਦਾ ਵੀ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ। ਉਨ੍ਹਾਂ ਆਖਿਆ ਕਿ  ਸੰਮਤੀ ਮੁਲਾਜ਼ਮਾਂ ਦੀਆਂ ਮੰਗਾ ਨੂੰ ਸਰਕਾਰ ਜਦ ਤੱਕ ਪ੍ਰਵਾਨ ਨਹੀ ਕਰਦੀ ਉਨ੍ਹਾਂ ਚਿਰ ਧਰਨੇ ਜ਼ਾਰੀ ਰਹਿਣਗੇ ਅਤੇ ਸੰਮਤੀ ਮੁਲਾਜ਼ਮਾਂ ਵਲੋਂ ਕਿਸੇ ਪ੍ਰਕਾਰ ਦੇ ਕੋਈ ਕੰਮ ਵਿੱਚ ਕੋਈ ਸਹਿਯੋਗ ਨਹੀ ਦਿੱਤਾ ਜਾਵੇਗਾ। ਇਸ ਮੌਕੇ ਸਰਿੰਦਰ ਸਿੰਘ ਕਾਲਰਾ, ਚੰਦਰ ਸੇਖ਼ਰ,ਗੁਰਜੀਤ ਸਿੰਘ, ਕੁਲਵੰਤ ਸਿੰਘ ਅਟਵਾਲ, ਗੁਲਸ਼ਨ ਕੁਮਾਰ, ਜਸਵਿੰਦਰ ਸਿੰਘ ਸਮੇਤ ਭਾਰੀ ਗਿਣਤੀ ਉੱਕਤ ਵਿਭਾਗ ਦੇ ਮੁਲਾਜ਼ਮ ਹਾਜ਼ਰ ਸਨ।