ਈ-ਪੌਸ਼ ਮਸ਼ੀਨਾਂ ਨਾਲ ਕਣਕ ਵੰਡਣ 'ਚ ਪਾਰਦਰਸ਼ਤਾ ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਵਿਚ ਪੰਜਾਬ ਸਰਕਾਰ ਵਲੋਂ ਗ਼ਰੀਬ ਲੋਕਾਂ ਨੂੰ 2 ਰੁਪਏ ਕਿਲੋ ਕਣਕ ਦੇਣ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਈ-ਪੌਸ ਮਸ਼ੀਨਾਂ ਰਾਹੀਂ ਪੰਜਾਬ ਵਿਚ...............

Wheat being distributed to smart card holders by e-pos machine

ਐਸ.ਏ.ਐਸ. ਨਗਰ  : ਜ਼ਿਲ੍ਹੇ ਵਿਚ ਪੰਜਾਬ ਸਰਕਾਰ ਵਲੋਂ ਗ਼ਰੀਬ ਲੋਕਾਂ ਨੂੰ 2 ਰੁਪਏ ਕਿਲੋ ਕਣਕ ਦੇਣ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਈ-ਪੌਸ ਮਸ਼ੀਨਾਂ ਰਾਹੀਂ ਪੰਜਾਬ ਵਿਚ ਐਸ.ਏ.ਐਸ ਨਗਰ ਤੋਂ ਸੱਭ ਤੋਂ ਪਹਿਲਾਂ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ ਕੀਤੀ ਗਈ ਸੀ। ਹੁਣ ਰਾਜ ਵਿਚ ਕਣਕ ਈ-ਪੌਸ ਮਸ਼ੀਨਾਂ ਰਾਹੀਂ ਵੰਡੀ ਜਾਂਦੀ ਹੈ ਅਤੇ ਯੋਗ ਲਾਭਪਾਤਰੀ ਹੀ ਇਸ ਸਕੀਮ ਦਾ ਫ਼ਾਇਦਾ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਫੂਡ ਸਪਲਾਈ ਕੰਟਰੋਲਰ ਅਮਰਜੀਤ ਸਿੰਘ ਸੋਢੀ ਨੇ ਦਸਿਆ ਕਿ ਜ਼ਿਲ•ੇ ਵਿਚ ਪਿਛਲੇ ਛੇ ਮਹੀਨਿਆਂ ਦੌਰਾਨ 4471 ਕਾਰਡ ਧਾਰਕ ਪਰਵਾਰ

ਜਿਨ੍ਹਾਂ ਦੇ 16,500 ਦੇ ਕਰੀਬ ਮੈਂਬਰ ਬਣਦੇ ਹਨ, ਨੂੰ ਈ-ਪੌਸ ਮਸ਼ੀਨਾਂ ਰਾਹੀਂ 516.92 ਮੀਟ੍ਰਿਕ ਟਨ ਕਣਕ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ 99,872 ਸਮਾਰਟ ਕਾਰਡ ਧਾਰਕ ਪਰਵਾਰ ਹਨ ਅਤੇ ਇਹਨਾਂ ਪਰਿਵਾਰਾਂ ਦੇ 3,78,405 ਮੈਂਬਰਾਂ ਨੂੰ ਇਸ ਸਕੀਮ ਅਧੀਨ ਕਵਰ ਕੀਤਾ ਜਾਂਦਾ ਹੈ। ਲਾਭਪਾਤਰੀਆਂ ਨੂੰ ਕਣਕ ਈ-ਪੌਸ ਮਸ਼ੀਨਾਂ ਨਾਲ ਕਣਕ ਵੰਡਣ ਵਿਚ ਪਾਰਦਰਸ਼ਤਾ ਆਈ ਹੈ, ਉਥੇ ਕਣਕ ਵੰਡਣ ਦੇ ਕੰਮ ਵਿਚ ਤੇਜੀ ਵੀ ਆਈ ਹੈ ਅਤੇ ਜ਼ਿਲ•ੇ ਵਿਚ ਕਣਕ ਡਿੱਪੂ ਹੋਲਡਰਾਂ ਰਾਹੀਂ ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਕਰਵਾਈ ਜਾਂਦੀ ਹੈ।

ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਹੁਣ ਕੋਈ ਵੀ ਅਯੋਗ ਵਿਅਕਤੀ ਇਸ ਸਕੀਮ ਦਾ ਨਾਜਾਇਜ਼ ਲਾਭ ਨਹੀਂ ਉਠਾ ਸਕਦੇ ਅਤੇ ਹੁਣ ਕੇਵਲ ਲੋੜਵੰਦ ਅਤੇ ਯੋਗ ਲਾਭਪਾਤਰੀ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਨੇ ਦਸਿਆ ਕਿ ਈ-ਪੌਸ ਮਸ਼ੀਨਾਂ ਨਾਲ ਕਣਕ ਦੀ ਵੰਡ ਬਾਇਉਮੈਟਰਿਕ ਢੰਗ ਨਾਲ ਹੁੰਦੀ ਹੈ।

ਜਿਸ ਲਾਭਪਾਤਰੀ ਦੇ ਅੰਗੂਠਾ ਲਗਾਉਣ ਨਾਲ ਪਰਚੀ ਬਾਹਰ ਨਿਕਲਦੀ ਹੈ ਉਸ ਨੂੰ ਹੀ ਕਣਕ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਲਾਭਪਾਤਰੀਆਂ ਨੂੰ ਛੇ ਮਹੀਨੇ ਦੀ ਕਣਕ ਵੰਡੀ ਗਈ ਹੈ ਅਤੇ ਸਤੰਬਰ ਮਹੀਨੇ ਬਾਅਦ ਛੇ ਮਹੀਨੇ ਲਈ ਕਣਕ ਵੰਡੀ ਜਾਵੇਗੀ। ਸੋਢੀ ਨੇ ਦਸਿਆ ਕਿ ਜ਼ਿਲ੍ਹੇ ਵਿਚ ਈ-ਪੌਸ ਮਸ਼ੀਨਾਂ ਨਾਲ ਕਣਕ ਵੰਡਣ ਦਾ ਕੰਮ ਤਸੱਲੀਬਖ਼ਸ਼ ਹੁੰਦਾ ਹੈ ਅਤੇ ਇਸ ਵਿਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਂਦੀ।