ਰੇਲਵੇ ਬ੍ਰਿਜ ਅਤੇ ਪੁਲਾਂ ਦੇ ਨਿਰਮਾਣ ਲਈ ਔਜਲਾ ਨੇ ਰੇਲਵੇ ਅਧਿਕਾਰੀ ਨਾਲ ਕੀਤੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਨੂੰ ਓਵਰਬ੍ਰਿਜਾਂ ਤੇ ਅੰਡਰ ਬ੍ਰਿਜਾਂ ਨਾਲ ਜੋੜਿਆ ਜਾਵੇਗਾ : ਗੁਰਜੀਤ ਸਿੰਘ

File Photo

ਅੰਮ੍ਰਿਤਸਰ, 31 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਚੀਫ਼ ਐਡਮਨਿਸਟਰੇਟਿਵ ਅਫ਼ਸਰ ਨਾਰਦਨ ਰੇਲਵੇ (ਨਿਰਮਾਣ) ਨਾਲ ਮੀਟਿੰਗ ਕਰ ਕੇ ਅੰਮ੍ਰਿਤਸਰ ਵਿਖੇ ਚਿਰਾਂ ਤੋਂ ਲਟਕੇ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਅਤੇ ਵੱਖ ਵੱਖ ਪ੍ਰਾਜੈਕਟਾਂ ਵਿਚ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਦਿਤੀ। ਅੰਮ੍ਰਿਤਸਰ ਵਿਖੇ ਵੱਖ-ਵੱਖ ਰੇਲਵੇ ਬ੍ਰਿਜਾਂ, ਅੰਡਰ ਬਰਿੱਜ ਤੇ ਓਵਰ ਬ੍ਰਿਜਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਪ੍ਰਾਜੈਕਟਾਂ ਦੇ ਸ਼ੁਰੂ ਨਾ ਹੋਣ ਕਾਰਨ ਲੰਮੇ ਸਮੇਂ ਤੋਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਸਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਮਦੇਨਜਰ ਰਖਦਿਆਂ ਬਣਨ ਵਾਲੇ ਪੁਲਾਂ ਅਤੇ ਓਵਰਬ੍ਰਿਜਾਂ ਨੂੰ ਹਰੀ ਝੰਡੀ ਅਤੇ ਤਕਨੀਕੀ ਖਾਮੀਆਂ ਦੂਰ ਕਰਨ ਦੀ ਵਕਾਲਤ ਕੀਤੀ ਗਈ।

ਗੁਰਜੀਤ ਸਿੰਘ ਔਜਲਾ ਨੇ ਦਸਿਆ ਕਿ ਜੋੜੇ ਫਾਟਕ ਪੁਲ ਦੀ ਡਰਾਇੰਗ ਦੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਟੈਂਡਰ ਇਕ ਦੋ ਦਿਨਾਂ ਵਿਚ ਹੋਣ ਜਾ ਰਿਹਾ ਹੈ। ਤਰਨ ਤਾਰਨ ਰੋਡ 'ਤੇ ਅੰਡਰ ਪਾਸ ਦੀ ਮਨਜ਼ੂਰੀ ਵੀ ਮਿਲ ਚੁੱਕੀ ਹੈ। ਰੀਗੋ ਬ੍ਰਿਜ ਵੀ ਸਮਾਰਟ ਸਿਟੀ ਦੇ ਅੰਦਰ ਸਕੀਮ ਵਿਚ ਲਿਆ ਕੇ ਉਸ ਨੂੰ ਵੀ ਨਿਰਮਾਣ ਕਾਰਜ ਅਧੀਨ ਲਿਆਂਦਾ ਜਾ ਰਿਹਾ ਹੈ। ਨਗਰ ਸੁਧਾਰ ਟਰੱਸਟ ਵਲੋਂ ਵੱਲਾ ਵਿਖੇ ਬਣਨ ਵਾਲੇ ਰੇਲਵੇ ਬਰਿੱਜ ਸਬੰਧੀ ਵੀ ਲੋਕਾਂ ਨੂੰ ਪੇਸ਼ ਮੁਸ਼ਕਲਾਂ ਤੋਂ ਰੇਲਵੇ ਦੇ ਅਧਿਕਾਰੀ ਨੂੰ ਜਾਣੂ ਕਰਵਾਇਆ। ਮਜੀਠਾ ਦੇ ਕੋਲ ਨਾਗ ਕਲਾਂ ਪਿੰਡ ਦੇ ਕੋਲ ਵੀ ਅੰਡਰ ਪਾਸ ਬਣਾਉਣ ਬਾਰੇ ਵੀ ਉਨ੍ਹਾਂ ਨੇ ਰੇਲਵੇ ਦੇ ਅਧਿਕਾਰੀ ਤੋਂ ਮੰਗ ਕੀਤੀ ਹੈ । ਇਸ ਦੇ ਨਾਲ ਹੀ ਭੰਡਾਰੀ ਪੁਲ ਜਿਸ ਜੋ ਕਾਫੀ ਪੁਰਾਣਾ ਹੋ ਚੁੱਕਾ ਹੈ, ਉਸ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਪ੍ਰਪੋਜ਼ਲ ਵਾਸਤੇ ਰੇਲਵੇ ਅਧਿਕਾਰੀ ਨੂੰ ਅਪੀਲ ਕੀਤੀ ਗਈ ਹੈ ।

ਭਗਤਾਂਵਾਲਾ ਮੰਡੀ ਤੇ ਝਬਾਲ ਰੋਡ ਨੂੰ ਵੀ ਜਲਦ ਹੀ ਪੁਲਾਂ ਨਾਲ ਜੋੜ ਕੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਟ੍ਰੈਫ਼ਿਕ ਤੋਂ ਰਾਹਤ ਮਿਲਗੀ।  ਫੋਰ .ਐਸ. ਚੌਕ  ਵਿਖੇ ਵੀ ਟ੍ਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਓਵਰ ਬ੍ਰਿਜ ਬਣਾਉਣ ਲਈ ਸਰਕਾਰ ਤਕ ਪਹੁੰਚ ਕੀਤੀ ਜਾਵੇਗੀ। ਰੇਲਵੇ ਦੇ ਅਧਿਕਾਰੀ ਨੇ ਉਕਤ ਸਾਰੇ ਪ੍ਰਾਜੈਕਟਾਂ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਤੁਰਤ ਹੱਲ ਕਰਨ ਦਾ ਭਰੋਸਾ ਦਿਵਾਉਂਦਿਆਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਤੁਰਤ ਕਾਰਵਾਈ ਕਰਨ ਲਈ ਦਿਸ਼ਾ ਨਿਰਦੇਸ਼ ਦਿਤੇ ਹਨ।