ਹਾਈ ਪ੍ਰੋਫ਼ਾਈਲ ਦੇਹ ਵਪਾਰ ਦਾ ਅੱਡਾ ਬੇਨਕਾਬ, ਜਾਂਚ 'ਚ ਹੋਇਆ ਵੱਡਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮੀਰਜ਼ਾਦਿਆਂ ਨੂੰ ਗੋਰੀ ਚਮੜੀ ਦਾ ਖੁਆਬ ਦਿਖਾ ਕੇ ਦਿੱਲੀ ਅਤੇ ਵਿਦੇਸ਼ਾਂ ਤੋਂ ਕੁੜੀਆ ਲਿਆ ਕੇ ਸ਼ਹਿਰ ਵਿਚ ਦੇਹ ਵਪਾਰ ਦਾ ਅੱਡਾ ਚਲਾ ਰਹੇ ਇਕ ਗਿਰੋਹ ਨੂੰ....

File Photo

ਲੁਧਿਆਣਾ, 31 ਜੁਲਾਈ (ਪਪ) : ਅਮੀਰਜ਼ਾਦਿਆਂ ਨੂੰ ਗੋਰੀ ਚਮੜੀ ਦਾ ਖੁਆਬ ਦਿਖਾ ਕੇ ਦਿੱਲੀ ਅਤੇ ਵਿਦੇਸ਼ਾਂ ਤੋਂ ਕੁੜੀਆ ਲਿਆ ਕੇ ਸ਼ਹਿਰ ਵਿਚ ਦੇਹ ਵਪਾਰ ਦਾ ਅੱਡਾ ਚਲਾ ਰਹੇ ਇਕ ਗਿਰੋਹ ਨੂੰ ਥਾਣਾ ਸ਼ਿਮਲਾਪੁਰੀ ਦੀ ਪਿਲਸ ਨੇ ਬੇਨਕਾਬ ਕੀਤਾ ਹੈ । ਥਾਣਾ ਪੁਲਿਸ ਨੇ ਮੁਖਬਰ ਦੀ ਸੂਚਨਾ 'ਤੇ ਦੇਹ ਵਪਾਰ ਦੇ ਧੰਦੇ ਦੀ ਗੁਪਤ ਜਗ੍ਹਾ ਤੋਂ ਛਾਪਾ ਮਾਰ ਕੇ ਕੁਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਚਾਰ ਔਰਤਾਂ ਸ਼ਾਮਲ ਹਨ । ਇਨ੍ਹਾਂ ਔਰਤਾਂ ਵਿਚ ਤਿੰਨ ਵਿਦੇਸ਼ੀ ਅਤੇ ਦੋ ਨੌਜਵਾਨ ਲੁਧਿਆਣਾ ਨਿਵਾਸੀ ਹਨ, ਜੋ ਗਾਹਕ ਵਜੋਂ ਗਏ ਸਨ ਜਦਕਿ ਗਿਰੋਹ ਦੇ ਤਿੰਨ ਮੁੱਖ ਸਰਗਣਾ ਫਰਾਰ ਹੋਣ ਵਿਚ ਸਫਲ ਰਹੇ।

ਫੜੇ ਗਏ ਗਿਰੋਹ ਦੇ ਮੈਂਬਰਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰਦੇ ਹੋਏ ਏ. ਡੀ. ਸੀ. ਪੀ.-2 ਜਸਕਿਰਨਜੀਤ ਸਿੰਘ ਤੇਜਾ ਨੇ ਦਸਿਆ ਕਿ ਏ. ਸੀ. ਪੀ. ਸੰਦੀਪ ਵਡੇਰਾ, ਥਾਣਾ ਮੁਖੀ ਅਮਨਦੀਪ ਸਿੰਘ ਬਰਾੜ, ਐੱਸ. ਆਈ. ਸਿਮਰਨਜੀਤ ਕੌਰ , ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਗਿਰੋਹ ਨੂੰ ਫੜਣ ਲਈ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਗਿਰੋਹ ਸਰਗਰਮ ਸੀ, ਜੋ ਵਿਦੇਸ਼ੀ ਕੁੜੀਆਂ ਨੂੰ ਇਥੇ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਸੀ।

ਫੜੀਆਂ ਗਈਆਂ ਵਿਦੇਸ਼ੀ ਕੁੜੀਆਂ ਉਜ਼ਬੇਕਿਸਤਾਨ ਦੀਆਂ ਹਨ, ਜਿਨ੍ਹਾਂ ਦੀ ਪਛਾਣ ਸੁਬੇਰਾ ਖਾਨ, ਸੁਸ਼ਿਸ਼ਤਾ, ਸ਼ਹਿਨਾਜ਼ ਵਜੋਂ ਹੋਈ ਹੈ, ਜਦਕਿ ਗਿਰੋਹ ਦੀਆਂ ਸਥਾਨਕ ਔਰਤਾਂ ਦੀ ਪਛਾਣ ਨਜ਼ਮਪ੍ਰੀਤ ਕੌਰ ਵਾਸੀ ਗੁਰਦਾਸਪੁਰ, ਵਿਕਰਮਜੀਤ ਸਿੰਘ ਉਰਫ ਗੌਰਵ ਵਾਸੀ ਹੈਬੋਵਾਲ ਲੁਧਿਆਣਾ, ਵਿਕਾਸ ਸ਼ਰਮਾ ਉਰਫ ਮਨੀ ਗੋਵਿੰਦ ਨਗਰ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ, ਜਿਨ੍ਹਾਂ 'ਤੇ ਇੰਮੋਰਲ ਟ੍ਰੈਫਿਕਿੰਗ ਐਕਟ ਦੀ ਧਾਰਾ 188, ਏਪੀਡੈਮਿਕ ਡਿਜ਼ੀਜ਼ ਐਕਟ ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਕਾਰਵਾਈ ਵਿਚ ਲੱਗੀ ਹੋਈ ਹੈ । ਥਾਣਾ ਮੁਖੀ ਬਰਾੜ ਨੇ ਦੱਸਿਆ ਕਿ ਲੜਕੀਆਂ ਦੇ ਨਾਲ ਫੜੇ ਗਏ ਦੋ ਨੌਜਵਾਨ ਇਤਰਾਜ਼ਯੋਗ ਹਾਲਤ ਵਿਚ ਸਨ।