ਬੀ.ਐਸ.ਐਫ਼.ਦੇ ਜਵਾਨਾਂ ਨੇ ਖਾਲੜਾ ਬਾਰਡਰ ਤੋਂ ਭਾਰਤ 'ਚ ਦਾਖ਼ਲ ਹੁੰਦੇ ਦੋ ਪਾਕਿਸਤਾਨੀਆਂਨੂੰ ਕੀਤਾਢੇਰ
ਬੀ.ਐਸ.ਐਫ਼. ਦੇ ਜਵਾਨਾਂ ਨੇ ਖਾਲੜਾ ਬਾਰਡਰ ਤੋਂ ਭਾਰਤ 'ਚ ਦਾਖ਼ਲ ਹੁੰਦੇ ਦੋ ਪਾਕਿਸਤਾਨੀਆਂ ਨੂੰ ਕੀਤਾ ਢੇਰ
ਤਰਨਤਾਰਨ/ਖਾਲੜਾ, 31 ਜੁਾਲਈ (ਅਜੀਤ ਸਿੰਘ ਘਰਿਆਲਾ/ਗੁਰਪ੍ਰੀਤ ਸਿੰਘ ਸੈਡੀ) : ਬੀ.ਐਸ.ਐਫ਼. ਦੀ 103 ਬਟਾਲੀਅਨ ਖਾਲੜਾ ਬਾਰਡਰ ਤੇ ਬੀਤੀ ਰਾਤ ਵੱਡੀ ਕਾਰਵਾਈ ਕਰਦਿਆਂ ਹੋਇਆ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਖਾਲੜਾ ਬਾਰਡਰ ਉਪਰ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਵਲ ਦਾਖ਼ਲ ਹੋਣ ਮੌਕੇ ਢੇਰ ਕਰ ਦਿਤਾ |
ਜਾਣਕਾਰੀ ਅਨੁਸਾਰ ਬੀ.ਐਸ.ਐਫ਼. 103 ਬਟਾਲੀਅਨ ਵਲੋਂ ਖਾਲੜਾ ਬਾਰਡਰ ਦੀ ਪੋਸਟ ਥੇਹ ਕਲਾਂ ਦੀ ਬੁਰਜੀ ਨੰ: 129/13,14 ਕੋਲ ਬੀਤੀ ਰਾਤ ਕਰੀਬ 9 ਵਜੇ ਪਾਕਿਸਤਾਨ ਸਾਈਡ ਵਲੋਂ ਭਾਰਤ ਦਾਖ਼ਲ ਹੋਣ ਲਈ ਹਰਕਤ ਕੀਤੀ ਵਿਖਾਈ ਦਿਤੀ ਜਿਸ 'ਤੇ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਚੌਕਸੀ ਵਰਤੀ ਗਈ ਜਿਸ ਦੌਰਾਨ ਵੇਖਦਿਆ ਕਿ 2 ਵਿਅਕਤੀ ਸਰਹੱਦ ਦੇ ਖੇਤਰ ਵਲ ਵੱਧ ਰਹੇ ਹਨ ਜਿਸ 'ਤੇ ਬੀ.ਐਸ.ਐਫ਼ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਉਨ੍ਹਾਂ ਵਲੋਂ ਭਾਰਤੀ ਖੇਤਰ ਵਲ ਵੱਧਣ ਦੀ ਕੋਸ਼ਿਸ਼ ਕੀਤੀ ਗਈ ਜਿਸ 'ਤੇ ਬੀ.ਐਸ.ਐਫ਼. ਦੇ ਜਵਾਨਾਂ ਨੇ ਉਨ੍ਹਾਂ ਉਪਰ ਗੋਲੀ ਚਲਾ ਦਿਤੀ, ਦੋਵੇਂ ਪਕਿਸਤਾਨੀ ਨਾਗਰਿਕ ਮੌਕੇ ਉਪਰ ਹੀ ਢੇਰ ਹੋ ਗਏ |
ਜਾਣਕਾਰੀ ਅਨੁਸਾਰ ਮਿ੍ਤਕ ਪਾਕਿਸਤਾਨੀ ਨਾਗਰਿਕਾਂ ਕੋਲੋਂ ਤਲਾਸ਼ੀ ਲੈਣ 'ਤੇ 5122 ਰੁਪਏ ਪਾਕਿ ਕਰੰਸੀ, 140 ਰੁਪਏ ਭਾਰਤੀ ਕਰੰਸੀ ਤੋਂ ਇਲਾਵਾ ਮੋਬਾਈਲ ਹੈਡਫ਼ੋਨ, ਸਿਗਰਟਾਂ ਦੀ ਡੱਬੀ ਅਤੇ ਬਿਸਕੁਟ ਬਰਾਮਦ ਹੋਏ ਹਨ | ਬੀ.ਐਸ.ਐਫ਼ ਅਧਿਕਾਰੀਆਂ ਨੇ ਮਿ੍ਤਕ ਪਾਕਿ ਨਾਗਰਿਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ |
31-01