ਰਾਘਵ ਚੱਢਾ ਨੇ ਰਾਜ ਸਭਾ 'ਚ ਚੁੱਕਿਆ ਪੰਜਾਬ ਦੇ ਪਾਣੀ ਦਾ ਮੁੱਦਾ, ਕੇਂਦਰ ਸਰਕਾਰ ਨੂੰ ਕੀਤਾ ਸਵਾਲ 

ਏਜੰਸੀ

ਖ਼ਬਰਾਂ, ਪੰਜਾਬ

ਅੱਜ ਪੰਜਾਬ 'ਚ ਪਾਣੀ ਦੀ ਹਾਲਤ ਬਹੁਤ ਮਾੜੀ ਹੈ।

Raghav Chadha

 

ਮੁਹਾਲੀ - 'ਆਪ' ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਿਆ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦਾ ਨਾਂ ਹੀ ਪੰਜ ਦਰਿਆਵਾਂ ਤੋਂ ਬਣਿਆ ਹੈ ਪੰਜ ਆਬ। ਪੰਜ ਦਰਿਆਵਾਂ ਦੇ ਨਾਂਅ 'ਤੇ ਰੱਖੇ ਗਏ ਪੰਜਾਬ 'ਚ ਪਾਣੀ ਦੀ ਘਾਟ ਵਧਦੀ ਜਾ ਰਹੀ ਹੈ, ਪਾਣੀ ਦੀ ਸਥਿਤੀ ਬਹੁਤ ਮਾੜੀ ਹੈ। ਉਹਨਾਂ ਕਿਹਾ ਕਿ ਜਦੋਂ 1965 ਵਿਚ ਭਾਰਤ ਵਿਚ ਅਨਾਜ ਦੀ ਘਾਟ ਹੋਈ ਤਾਂ ਪੰਜਾਬ ਨੇ ਦੇਸ਼ ਦਾ ਢਿੱਡ ਭਰਨ ਦੀ ਸਾਰੀ ਜ਼ਿੰਮੇਵਾਰੀ ਲਈ ਸੀ, ਭਾਵੇਂ ਉਹ ਹਰੀ ਕ੍ਰਾਂਤੀ ਹੋਵੇ ਜਾਂ ਦਾਨ ਦੀ ਖੇਤੀ। ਅੱਜ ਪੰਜਾਬ 'ਚ ਪਾਣੀ ਦੀ ਹਾਲਤ ਬਹੁਤ ਮਾੜੀ ਹੈ।

ਅੱਜ 1 ਕਿਲੋ ਚਾਵਲ ਪੈਦਾ ਕਰਨ ਲਈ 5 ਹਜ਼ਾਰ ਲੀਟਰ ਪਾਣੀ ਲੱਗਦਾ ਹੈ। ਧਰਤੀ ਹੇਠਲਾ ਪਾਣੀ 600 ਫੁੱਟ ਤੱਕ ਚਲਾ ਗਿਆ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਸ ਮੁੱਦੇ 'ਤੇ ਕੇਂਦਰ ਸਰਕਾਰ ਦਾ ਕੀ ਕਹਿਣਾ ਹੈ। ਰਾਘਵ ਚੱਡਾ ਨੇ ਟਵੀਟ ਕਰ ਕੇ ਵੀ ਕਿਹਾ ਕਿ ਹਰੀ ਕ੍ਰਾਂਤੀ ਦੀ ਜਨਮਦਾਤਾ ਪੰਜਾਬ ਦੀ ਧਰਤੀ ਦਾ ਪਾਣੀ ਹੇਠਾਂ ਜਾ ਚੁੱਕਿਆ ਹੈ,ਦਰਿਆ ਦੂਸ਼ਿਤ ਹੋ ਚੁੱਕੇ ਹਨ। ਪੰਜਾਬ ਦੇ ਵਾਸੀਆਂ ਨੂੰ ਪੀਣ ਅਤੇ ਖੇਤੀ ਲਈ ਸ਼ੁੱਧ ਪਾਣੀ ਚਾਹੀਦਾ ਹੈ। Food Bowl of India ਜੇਕਰ ਬਚਾਉਣਾ ਹੈ ਤਾਂ ਆਵਾਜ਼ ਬੁਲੰਦ ਕਰਨੀ ਪਵੇਗੀ। ਅੱਜ ਆਪਣੇ ਪੰਜਾਬ ਦੇ ਪਾਣੀ ਲਈ ਰਾਜਸਭਾ 'ਚ ਆਵਾਜ਼ ਬੁਲੰਦ ਕੀਤੀ।