ਖ਼ਾਲਸਾ ਏਡ ਦੇ ਪਟਿਆਲਾ ਦਫ਼ਤਰ ਅਤੇ ਏਸ਼ੀਆ ਪ੍ਰਧਾਨ ਅਮਰਪ੍ਰੀਤ ਸਿੰਘ ਦੇ ਘਰ NIA ਦੀ ਛਾਪੇਮਾਰੀ
ਸਵੇਰੇ 5.30 ਵਜੇ ਤੋਂ 10 ਵਜੇ ਤਕ ਕੀਤੀ ਗਈ ਜਾਂਚ
ਪਟਿਆਲਾ: ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀਆਂ ਟੀਮਾਂ ਵਲੋਂ ਪੰਜਾਬ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੌਮਾਂਤਰੀ ਪਧਰ ਦੀ ਸਮਾਜਸੇਵੀ ਸੰਸਥਾ ਖ਼ਾਲਸਾ ਏਡ ਦੇ ਪਟਿਆਲਾ ਸਥਿਤ ਦਫ਼ਤਰ ਅਤੇ ਸੰਸਥਾ ਦੇ ਏਸ਼ੀਆ ਪ੍ਰਧਾਨ ਅਮਰਪ੍ਰੀਤ ਸਿੰਘ ਦੇ ਘਰ ਵੀ ਜਾਂਚ ਲਈ ਏਜੰਸੀ ਦੀਆਂ ਟੀਮਾਂ ਪਹੁੰਚੀਆਂ। ਦਸਿਆ ਜਾ ਰਿਹਾ ਹੈ ਕਿ ਟੀਮਾਂ ਨੇ ਸਵੇਰੇ 5.30 ਵਜੇ ਤੋਂ 10:30 ਵਜੇ ਤਕ ਜਾਂਚ ਕੀਤੀ।
ਇਹ ਵੀ ਪੜ੍ਹੋ: 108 ਐਂਬੂਲੈਂਸ ਸਟਾਫ਼ ਵਲੋਂ ਮੁੜ ਤੋਂ ਹੜਤਾਲ 'ਤੇ ਜਾਣ ਦੀ ਤਿਆਰੀ
ਖ਼ਾਲਸਾ ਏਡ ਦੇ ਵਲੰਟੀਅਰਜ਼ ਨੇ ਦਸਿਆ ਐਨ.ਆਈ.ਏ. ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਜਾਂਚ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਜਾਂਚ ਸਬੰਧੀ ਅਮਰਪ੍ਰੀਤ ਸਿੰਘ ਜਾਣਕਾਰੀ ਸਾਂਝੀ ਕਰਨਗੇ।
ਇਹ ਵੀ ਪੜ੍ਹੋ: Hero MotoCorp ਦੇ ਸੀਈਓ ਪਵਨ ਮੁੰਜਾਲ ਦੇ ਘਰ ED ਦਾ ਛਾਪਾ, ਕਰੀਬੀ ਦੋਸਤ ਕੋਲੋਂ ਮਿਲੀ ਵਿਦੇਸ਼ੀ ਕਰੰਸੀ
ਦੱਸ ਦੇਈਏ ਕਿ ਪੰਜਾਬ ਵਿਚ ਬੀਤੇ ਦਿਨੀਂ ਲਗਾਤਾਰ ਹੋਈ ਭਾਰੀ ਬਾਰਸ਼ ਦੇ ਚਲਦਿਆਂ ਆਏ ਹੜ੍ਹ ਕਾਰਨ ਬਹੁਤ ਲੋਕ ਘਰੋਂ ਬੇਘਰ ਹੋ ਗਏ। ਇਸ ਦੇ ਚਲਦਿਆਂ ਖ਼ਾਲਸਾ ਏਡ ਦੇ ਸੇਵਾਦਾਰ ਬਿਨਾਂ ਕਿਸੇ ਭੇਦ ਭਾਵ ਦੇ ਅਣਥੱਕ ਸੇਵਾਵਾਂ ਨਿਭਾਉਂਦਿਆਂ ਬੁਨਿਆਦੀ ਸਹੂਲਤਾਂ ਜੁਟਾਉਣ ਵਿਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਦੁਨੀਆਂ ਭਰ ਵਿਚ ਖ਼ਾਲਸਾ ਏਡ ਵਲੋਂ ਸੇਵਾਵਾਂ ਜਾਰੀ ਹਨ।