Mr. Asia Balpreet Dakha: ਮਿਸਟਰ ਏਸ਼ੀਆ ਬਣਿਆ ਬਲਪ੍ਰੀਤ ਦਾਖਾ
Mr. Asia Balpreet Dakha: ਬਿਲਡਿੰਗ ਮੁਕਾਬਲੇ ਦੇ ਦੋ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਕ ਸੋਨੇ ਦਾ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤਿਆ
Balpreet Dakha became Mr. Asia news
Balpreet Dakha became Mr. Asia news: ਦਾਖਾ ਪਿੰਡ ਵਿਚ ਅੱਜ ਖੁਸ਼ੀਆਂ ਦਾ ਮਾਹੌਲ ਹੈ ਜਿੱਥੇ ਪਿੰਡ ਦੇ ਹਰ ਛੋਟੇ ਵੱਡੇ ਵਿਅਕਤੀ ਦੇ ਬੁੱਲਾਂ ਤੇ ਪਿੰਡ ਦੇ ਬਾਡੀ ਬਿਲਡਰ ਬਲਪ੍ਰੀਤ ਸਿੰਘ ਦਾਖਾ ਪੁੱਤਰ ਗੁਰਦੀਪ ਸਿੰਘ ਵਾਸੀ ਪੱਤੀ ਹੁੰਮੁ ਦਾ ਨਾਂ ਚਰਚਾ ਵਿਚ ਹੈ ਜਿਸ ਨੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਤਗ਼ਮੇ ਜਿੱਤ ਕੇ ਪਿੰਡ ਦਾ ਨਾਂ ਚਮਕਾ ਦਿਤਾ।
ਬਲਪ੍ਰੀਤ ਸਿੰਘ ਕੁੱਝ ਦਿਨ ਪਹਿਲਾਂ ਸਿੰਘਾਪੁਰ ਵਿਖੇ ਬਾਡੀ ਬਿਲਡਰ ਦੇ ਹੋਏ ਵੱਖ-ਵੱਖ ਦੋ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਕ ਸੋਨੇ ਦਾ ਤਗ਼ਮਾ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤ ਕੇ ਮਿਸਟਰ ਏਸ਼ੀਆ ਬਣਿਆ ਹੈ। ਉਸ ਦੇ ਪ੍ਰਵਾਰ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।