Fazilka News : ਫਾਜ਼ਿਲਕਾ 'ਚ ਡਿਊਟੀ ਦੌਰਾਨ ਬੀਐੱਸਐੱਫ ਜਵਾਨ ਦੀ ਹੋਈ ਮੌ+ਤ
Fazilka News : ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਜ਼ਮੀਨ 'ਤੇ ਡਿੱਗਿਆ
Fazilka News : ਫਾਜ਼ਿਲਕਾ 'ਚ ਭਾਰਤ-ਪਾਕਿ ਸਰਹੱਦ 'ਤੇ ਡਿਊਟੀ ਦੌਰਾਨ ਬੀਐੱਸਐੱਫ ਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਦੱਸਿਆ ਜਾ ਰਿਹਾ ਹੈ ਕਿ BSF ਦਾ ਜਵਾਨ ਖਾਣਾ ਖਾਣ ਤੋਂ ਬਾਅਦ ਡਿਊਟੀ 'ਤੇ ਜਾ ਰਿਹਾ ਸੀ ਕਿ ਅਚਾਨਕ ਚੱਕਰ ਆਉਣ ਕਾਰਨ ਉਹ ਹੇਠਾਂ ਡਿੱਗ ਗਿਆ। ਉਸ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜੋ:Delhi News : ਬੈਂਕ ਧੋਖਾਧੜੀ : ਈ.ਡੀ. ਵਲੋਂ ਯੂ.ਪੀ. ਦੀ ਤੇ ਕੰਪਨੀ ਦੀ 814 ਕਰੋੜ ਦੀ 521 ਏਕੜ ਜ਼ਮੀਨ ਕੁਰਕ
ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਪਹੁੰਚੇ ਪੁਲਿਸ ਅਧਿਕਾਰੀ ਸਤਨਾਮ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਬੀ.ਓ.ਪੀ ਚੱਕ ਅਮੀਰਾ ਵਿਖੇ ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ ਜਵਾਨ ਮੁਗੰਧਾ ਮਾਧਵਨ ਪੁੱਤਰ ਬਾਲਨ ਵਾਸੀ ਤਾਮਿਲਨਾਡੂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬੀਐਸਐਫ ਦਾ ਜਵਾਨ ਖਾਣਾ ਖਾਣ ਤੋਂ ਬਾਅਦ ਜ਼ਮੀਨ 'ਤੇ ਡਿੱਗ ਗਿਆ ਤਾਂ ਉਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।
ਇਹ ਵੀ ਪੜੋ:Paris Olympics 2024 : ਪੰਜਾਬ ਦੀ ਅੰਜੁਮ ਤੇ ਸਿਫਤ ਅੱਜ ਓਲੰਪਿਕ 'ਚ ਲਗਾਉਣਗੀਆਂ ਨਿਸ਼ਾਨ, ਮੁਕਾਬਲੇ 3:30 ਵਜੇ ਸ਼ੁਰੂ
ਪੁਲਿਸ ਦਾ ਕਹਿਣਾ ਹੈ ਕਿ ਉਕਤ ਬੀ.ਐਸ.ਐਫ ਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਫਿਲਹਾਲ ਮ੍ਰਿਤਕ ਬੀ.ਐਸ.ਐਫ ਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਜਾਣਿਆ ਜਾਵੇ।
(For more news apart from BSF jawan died while on duty in Fazilka News in Punjabi, stay tuned to Rozana Spokesman)