Chal Mera Put 4 News: ਵਿਦੇਸ਼ਾਂ ਵਿਚ ਅੱਜ ਰਿਲੀਜ਼ ਹੋਈ 'ਚੱਲ ਮੇਰਾ ਪੁੱਤ 4', ਟੀਮ ਨੇ ਕਿਹਾ, 'ਅਸੀਂ ਹਰ ਕੋਸ਼ਿਸ਼ ਕੀਤੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Chal Mera Put 4 News: ''ਪਰ ਕੁਝ ਚੀਜ਼ਾਂ ਸਾਡੇ ਹੱਥ ਵਿਚ ਨਹੀਂ ਹੁੰਦੀਆਂ''

'Chal Mera Put 4' released abroad today News in punjabi

'Chal Mera Put 4' released abroad today News:  ਭਾਰਤ ਵਿੱਚ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਸੁਪਰਹਿੱਟ ਫਿਲਮ 'ਚੱਲ ਮੇਰਾ ਪੁੱਤ' ਦੇ ਚੌਥੇ ਸੀਜ਼ਨ ਨੂੰ ਭਾਰਤ ਵਿੱਚ ਰਿਲੀਜ਼ ਲਈ ਮਨਜ਼ੂਰੀ ਨਹੀਂ ਮਿਲੀ ਹੈ।

ਅੱਜ ਇਹ ਫਿਲਮ ਪੂਰੀ ਦੁਨੀਆ ਵਿੱਚ ਰਿਲੀਜ਼ ਹੋ ਗਈ, ਸਿਰਫ਼ ਭਾਰਤ ਵਿੱਚ ਹੀ ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੇ ਪ੍ਰਸ਼ੰਸਕ ਇਸ ਨੂੰ ਨਹੀਂ ਦੇਖ ਸਕਣਗੇ। ਇਸ ਫਿਲਮ ਵਿੱਚ ਕੁਝ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਇਸ ਦੀ ਰਿਲੀਜ਼ ਵਿਚ ਰੁਕਾਵਟ ਬਣ ਗਈ।

ਪ੍ਰਬੰਧਕਾਂ ਵੱਲੋਂ ਫਿਲਮ ਦੀ ਰਿਲੀਜ਼ ਮਿਤੀ 1 ਅਗਸਤ ਨਿਰਧਾਰਤ ਕੀਤੀ ਗਈ ਸੀ ਪਰ, ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਗਿਆ। ਫ਼ਿਲਮ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਲਿਖਿਆ- ਫ਼ਿਲਮ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ, ਪਰ ਭਾਰਤ ਵਿੱਚ ਨਹੀਂ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ... ਪਰ ਕੁਝ ਚੀਜ਼ਾਂ ਸਾਡੇ ਹੱਥ ਵਿਤ ਨਹੀਂ ਹੁੰਦੀਆਂ। ਸਾਡਾ ਸਮਰਥਨ ਕਰਨ ਲਈ ਧੰਨਵਾਦ। ਤੁਹਾਡਾ ਪਿਆਰ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ।

"(For more news apart from “'Chal Mera Put 4' released abroad today News in punjabi  , ” stay tuned to Rozana Spokesman.)