Sadhu Singh Dharam Son Fugitive : ਸਾਬਕਾ ਮੰਤਰੀ ਸਾਧੂ ਸਿੰਘ ਧਰਮ ਸੋਤ ਦਾ ਪੁੱਤਰ ਅਦਾਲਤ ਵਲੋਂ ਭਗੌੜਾ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sadhu Singh Dharam Son Fugitive : ਸਰਕਾਰੀ ਜਾਇਦਾਦ ਵੇਚਣ ਦੇ ਮਾਮਲਾ 'ਚ ਅਦਾਲਤ 'ਚ ਪੇਸ਼ ਨਾ ਹੋਣ 'ਤੇ ਹੋਈ ਕਾਰਵਾਈ

ਸਾਬਕਾ ਮੰਤਰੀ ਸਾਧੂ ਸਿੰਘ ਧਰਮ ਸੋਤ ਦਾ ਪੁੱਤਰ ਅਦਾਲਤ ਵਲੋਂ ਭਗੌੜਾ ਕਰਾਰ

Sadhu Singh Dharam Son Fugitive News in Punjabi : ਮੁਹਾਲੀ ਸਥਿਤ ਵਿਜੀਲੈਂਸ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਭਗੋੜਾ ਕਰਾਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਾਧੂ ਸਿੰਘ ਧੰਨ ਜੋਤ ਅਤੇ ਉਹਨਾਂ ਦੇ ਪੁੱਤਰ ਖਿਲਾਫ਼ ਮੁਹਾਲੀ ਅਦਾਲਤ ਵਿਖੇ ਸਰਕਾਰੀ ਜਾੲਦਾਦ ਵੇਚਣ ਸਬੰਧੀ ਕੇਸ ਦੀ ਸੁਣਵਾਈ ਕੀਤੀ ਜਾ ਰਹੀ ਸੀ। ਜਿਸ ਦੌਰਾਨ ਹਰਪ੍ਰੀਤ ਸਿੰਘ ਅਦਾਲਤ ਵਿਖੇ ਸੁਣਵਾਈ ਮੌਕੇ ਪੇਸ਼ ਨਹੀਂ ਹੋ ਰਹੇ ਸਨ।

ਦੱਸ ਦਈਏ ਕਿ ਭਗੌੜਾ ਕਰਾਰ ਦਿੱਤੇ ਜਾਣ ਤੋਂ ਪਹਿਲਾਂ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਲੋੜੀਂਦਾ ਘੋਸ਼ਿਤ ਕੀਤਾ ਸੀ। ਇਸ ਦੇ ਨਾਲ ਹੀ ਜਦੋਂ ਅਨੇਕਾਂ ਮੌਕੇ ਮਿਲਣ ਦੇ ਬਾਵਜੂਦ ਹਰਪ੍ਰੀਤ ਸਿੰਘ ਅਦਾਲਤ ਵਿਖੇ ਨਿੱਜੀ ਤੌਰ ਤੇ ਪੇਸ਼ ਨਹੀਂ ਹੋਏ ਤਾਂ ਅਦਾਲਤ ਨੇ ਬੀ ਐਨ ਐਸ ਐਸ ਦੀ ਧਾਰਾ 83 ਤਹਿਤ ਓਸ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਕੀਤੀ।

ਇਸ ਸਬੰਧੀ ਅਦਾਲਤ ਤੇ ਹੁਕਮਾਂ ਤੇ ਹਰਪ੍ਰੀਤ ਸਿੰਘ ਦੀ ਰਿਹਾਇਸ਼ ਬਾਰ ਭਗੌੜਾ ਕਰਾਰ ਦਿੱਤੇ ਜਾਣ ਦਾ ਨੋਟਿਸ ਵੀ ਲਗਾਇਆ ਗਿਆ।

(For more news apart from Former minister Sadhu Singh Dharam Sot's son declared fugitive by court News in Punjabi, stay tuned to Rozana Spokesman)