Mahilpur Accident News: ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਥਾਰ, ਸਰਪੰਚ ਦੇ ਇਕਲੌਤੇ ਪੁੱਤ ਸਮੇਤ ਦੋ ਨੌਜਵਾਨਾਂ ਦੀ ਮੌਤ
Mahilpur Accident News: ਹਾਦਸੇ ਵਿਚ ਥਾਰ ਦੇ ਉੱਡੇ ਪਰਖੱਚੇ
Mahilpur Hoshiarpur Accident News in punjabi : ਮਾਹਿਲਪੁਰ-ਫਗਵਾੜਾ ਰੋਡ ਪਿੰਡ ਪਾਲਦੀ ਨਜ਼ਦੀਕ ਇਕ ਥਾਰ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾ ਗਈ। ਹਾਦਸੇ ਵਿਚ ਢਾਡਾ ਖੁਰਦ ਦੇ ਸਰਪੰਚ ਦੇ ਇਕਲੌਤੇ ਪੁੱਤ ਸਮੇਤ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਥਾਰ ਦੇ ਪਰਖੱਚੇ ਉੱਡ ਗਏ।
ਮੌਕੇ ’ਤੇ ਇਕ ਪਿੰਡ ਢਾਡਾਂ ਖੁਰਦ ਦੇ ਨੌਜਵਾਨ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਦੂਸਰੇ ਪਿੰਡ ਮੁੱਖੋ ਮਜਾਰਾ ਦੇ ਨੌਜਵਾਨ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਹੁਸ਼ਿਆਰਪੁਰ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਹੈ ਅਤੇ ਉਥੋਂ ਵੀ ਉਸ ਨੂੰ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਦੱਸਿਆ ਕਿ ਜਾ ਰਿਹਾ ਕਿ ਇਹ ਦੋਵੇਂ ਨੌਜਵਾਨ ਮਾਹਿਲਪੁਰ ਤੋਂ ਪਿੰਡ ਢਾਡਾ ਖੁਰਦ ਨੂੰ ਜਾ ਰਹੇ ਸਨ ਅਤੇ 12ਵੀਂ ਜਮਾਤ ’ਚ ਪੜਦੇ ਸਨ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
"(For more news apart from “Mahilpur Hoshiarpur Accident News in punjabi , ” stay tuned to Rozana Spokesman.)