Punjab Powercom ਨੇ ਬਿਜਲੀ ਕੁਨੈਕਸ਼ਨਾਂ 'ਤੇ ਜਨਰਲ ਚਾਰਜਿਜ਼ ਵਧਾਏ, ਮੀਟਰ ਟੈਸਟਿੰਗ ਲਈ ਵੀ ਦੇਣਾ ਪਵੇਗਾ ਵਾਧੂ ਚਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰ ਦਾ ਸਮਾਰਟ ਮੀਟਰ ਹੋਇਆ ਖਰਾਬ ਤਾਂ ਦੇਣੇ ਪੈਣਗੇ 4532 ਰੁਪਏ

Powercom increases general charges on electricity connections

Powercom increases general charges on electricity connections: ਚੰਡੀਗੜ੍ਹ-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਕੁਨੈਕਸ਼ਨਾਂ ਅਤੇ ਉਸ ਨਾਲ ਸਬੰਧਤ ਸੇਵਾਵਾਂ ਲਈ ਵਸੂਲੇ ਜਾਣ ਵਾਲੇ ਜਨਰਲ ਚਾਰਜ਼ਿਜ਼ਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਇਹ ਸੋਧੀਆਂ ਹੋਈਆਂ ਨਵੀਆਂ ਦਰਾਂ 29 ਜੁਲਾਈ ਤੋਂ ਲਾਗੂ ਹੋ ਗਈਆਂ ਹਨ। ਪਾਵਰਕੌਮ ਨੇ ਇਸ ਵਾਧੇ ਲਈ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਮਨਜ਼ੂਰੀ ਲਈ ਪਟੀਸ਼ਨ ਦਿੱਤੀ ਸੀ।

ਜਿਸ ਨੂੰ ਲੰਘੀ 29 ਜੁਲਾਈ ਨੂੰ ਮਨਜ਼ੂਰੀ ਦੇ ਮਿਲ ਗਈ ਸੀ, ਜਿਸ ਤੋਂ ਬਾਅਦ ਨਵੇਂ ਵਾਧੇ ਵਾਲੇ ਰੇਟ ਲਾਗੂ ਕਰ ਦਿੱਤੇ ਗਏ ਹਨ। ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਨਵੇਂ ਬਿਜਲੀ ਬਿਲ ਵੀ ਕੀਤੀ ਗਈ ਸੋਧ ਅਨੁਸਾਰ ਹੀ ਮਿਲਣਗੇ। ਹੁਣ ਉਪਭੋਗਤਾਵਾਂ ਨੂੰ ਮੀਟਰ ਟੈਸਟਿੰਗ, ਮੀਟਰ ਕਿਰਾਇਆ ਅਤੇ ਸਕਿਓਰਿਟੀ ਰਾਸ਼ੀ ਵਰਗੀਆਂ ਸੇਵਾਵਾਂ ਲਈ ਨਵੀਆਂ ਦਰਾਂ ਨਾਲ ਭੁਗਤਾਨ ਕਰਨਾ ਹੋਵੇਗਾ।

ਬਿਜਲੀ ਮਾਮਲਿਆਂ ਦੇ ਮਾਹਿਰ ਵਿਜੇ ਤਲਵਾੜ ਦਾ ਕਹਿਣਾ ਹੈ ਕਿ ਫਿਲਹਾਲ ਜਨਰਲ ਚਾਰਜਿਜ ’ਚ ਕੀਤੇ ਗਏ ਵਾਧੇ ਦੀ ਜ਼ਰੂਰਤ ਨਹੀਂ ਸੀ। ਆਪਣੇ ਵਧੇ ਹੋਏ ਖਰਚਿਆਂ ਨੂੰ ਨਵੀਂ ਤਕਨੀਕ ਅਤੇ ਕੰਮਕਾਜ ’ਚ ਹੋਈ ਮਿਸ ਮੈਨੇਜਮੈਂਟ ਨੂੰ ਦੂਰ ਕਰਕੇ ਪੂਰਾ ਕਰਨਾ ਚਾਹੀਦਾ ਹੈ।  ਉਧਰ ਜਲੰਧਰ ਟਰੇਡ ਐਂਡ ਇੰਡਸਟਰੀ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਸਾਲ ’ਚ 2-2 ਵਾਰ ਜਨਰਲ ਚਾਰਜਿਜ ਵਧਾਏ ਜਾ ਰਹੇ ਹਨ। ਸਭ ਤੋਂ ਜ਼ਿਆਦਾ ਬੋਝ ਇੰਡਸਟਰੀ ’ਤੇ ਪਾਇਆ ਜਾ ਰਿਹਾ ਹੈ। ਫਰੀ ਬਿਜਲੀ ਯੋਜਨਾ ਦਾ ਖਰਚਾ ਪੂਰਾ ਕਰਨ ਦੇ ਲਈ ਬਾਕੀ ਸ਼ੇਣੀਆਂ ਦੇ ਉਪਭੋਗਤਾਵਾਂ ’ਤੇ ਬੋਝ ਪਾਉਣ ਵਾਲੀ ਨੀਤੀ ਜਨਤਾ ਵਿਰੋਧੀ ਹੈ।

ਵੱਖ-ਵੱਖ ਸੇਵਾਵਾਂ ਲਈ ਲੱਗਣ ਵਾਲੇ ਚਾਰਜ
ਮੀਟਰ ਟੈਸਟਿੰਗ ਚਾਰਜ
J ਸਿੰਗਲ ਫੇਜ ਮੀਟਰ ਦੀ ਜਾਂਚ ਲਈ 240 ਰੁਪਏ ਲੱਗਣਗੇ। ਜਦਕਿ ਇਸ ਤੋਂ ਪਹਿਲਾਂ 200 ਰੁਪਏ ਲਗਦੇ ਸਨ।
J ਥ੍ਰੀ ਫੇਜ ਮੀਟਰ ਬਿਨਾ (ਸੀਟੀ) ਦੇ ਲਈ 800 ਰੁਪਏ ਲੱਗਣਗੇ, ਜਦਕਿ ਇਸ ਤੋਂ ਪਹਿਲਾਂ 700 ਰੁਪਏ ਲਗਦੇ ਸਨ।
J ਐਲ ਟੀ ਮੀਟਰ (ਸੀਟੀ) ਦੇ ਲਈ 2900 ਰੁਪਏ ਲੱਗਣਗੇ ਜਦਕਿ ਪਹਿਲਾਂ 2500 ਰੁਪਏ ਲਗਦੇ ਸਨ।
J ਐਚਟੀ ਅਤੇ ਈਐਚਟੀ ਮੀਟਰਿੰਗ ਉਪਕਰਣ ਦੇ ਲਈ 5800 ਰੁਪਏ ਲੱਗਣਗੇ, ਪਹਿਲਾਂ 5000 ਰੁਪਏ ਲਗਦੇ ਸਨ।
J ਨੈਬ ਲੈਬ ’ਚ ਟੈਸਟਿੰਗ ਵਾਲੇ ਮਾਮਲਿਆਂ ’ਚ ਅਸਲ ਖਰਚ ਲਿਆ ਜਾਵੇਗਾ।
J ਜੇਕਰ ਉਪਭੋਗਤਾ ਵੱਲੋਂ ਮੀਟਰ ਦੀ ਸਟੀਕਤਾ ’ਤੇ ਸਵਾਲ ਚੁੱਕਿਆ ਗਿਆ ਅਤੇ ਮੀਟਰ ਸਹੀ ਪਾਏ ਜਾਣ ’ਤੇ ਅਗਲੀ ਬਿÇਲੰਗ ’ਚ ਟੈਸਟਿੰਗ ਫੀਸ ਲਈ ਜਾਵੇਗੀ।
J ਮੀਟਰ ਦੀ ਥਾਂ ਬਦਲੀ ਲਈ ਵੀ ਦੇਣਾ ਪਵੇਗਾ ਚਾਰਜ
J ਸਿੰਗਲ ਫੇਜ ਮੀਟਰ :470 ਰੁਪਏ ਲੱਗਣਗੇ ਜਦਕਿ ਪਹਿਲਾਂ 400 ਰੁਪਏ ਲਏ ਜਾਂਦੇ ਸਨ।
J ਥ੍ਰੀ ਫੇਜ ਮੀਟਰ ਬਿਨਾ (ਸੀਟੀ) :830 ਰੁਪਏ ਜਦਕਿ ਇਸ ਤੋਂ ਪਹਿਲਾਂ 700 ਰੁਪਏ ਚਾਰਜ ਕੀਤੇ ਜਾਂਦੇ ਸਨ।
J ਐਲਟੀ ਮੀਟਰ (ਸੀਟੀ) ਦੇ ਨਾਲ : 2400 ਰੁਪਏ-ਪਹਿਲਾਂ 2000 ਰੁਪਏ ਦੇਣੇ ਪੈਂਦੇ ਸਨ।
J ਰੀ-ਸੀÇਲੰਗ ਚਾਰਜ
J ਮੀਟਰ ਕਵਰ ਜਾਂ ਟਰਮੀਨਲ ਕਵਰ ਦੀ ਸੀਲ ਟੁੱਟੀ ਹੋਈ ਮਿਲਣ ’ਤੇ 270 ਰੁਪਏ ਤੋਂ 1770 ਤੱਕ ਵਸੂਲੇ ਜਾਣਗੇ ਜਦਕਿ ਇਸ ਤੋਂ  ਪਹਿਲਾਂ 100 ਤੋਂ 1500 ਰੁਪਏ ਤੱਕ ਲਏ ਜਾਂਦੇ ਸਨ।
J ਮੀਟਰ ਕਿਰਾਇਆ,  ਹਰ ਮਹੀਨੇ
J ਸਿੰਗਲ ਫੇਜ ਮੀਟਰ :11 ਰੁਪਏ, ਪੁਰਾਣਾ ਬਰਕਰਾਰ
J ਥ੍ਰੀ ਫੇਜ, ਬਗੈਰ ਸੀਟੀ ਮੀਟਰ : 19 ਰੁਪਏ, ਪੁਰਾਣਾ ਬਰਕਰਾਰ
J ਐਲਟੀ ਸੀਟੀ ਅਪਰੇਟਡ ਮੀਟਰ : 52 ਰੁਪਏ, ਪੁਰਾਣਾ ਬਰਕਰਾਰ
J ਐਚਟੀ-ਟੀਪੀਟੀ ਮੀਟਰ : 130 ਰੁਪਏ, ਪੁਰਾਣਾ ਬਰਕਰਾਰ
ਰੀ-ਕੁਨੈਕਸ਼ਨ ਫੀਸ
J ਸਿੰਗਲ ਫੇਜ਼ ਸੇਵਾ : 300 ਰੁਪਏ-ਪਹਿਲਾਂ 250 ਰੁਪਏ
J ਥ੍ਰੀ ਫੇਜ਼ ਐਲਟੀ ਸੇਵਾ :350 ਰੁਪਏ-ਪਹਿਲਾਂ 300 ਰੁਪਏ
J ਥ੍ਰੀ ਫੇਜ ਐਚਟੀ ਸੇਵਾ : 600 ਰੁਪਏ-ਪਹਿਲਾਂ 500 ਰੁਪਏ
J ਥ੍ਰੀ ਫੇਜ ਈਐਚਟੀ ਸੇਵਾ : 1200 ਰੁਪਏ-ਪਹਿਲਾਂ 1000 ਰੁਪਏ ਸਨ।
ਪ੍ਰੋਸੈਸਿੰਗ ਫੀਸ:
J ਸਿੰਗਲ ਫੇਜ ਘਰੇਲੂ ਕੁਨੈਕਸ਼ਨ : 35 ਰੁਪਏ-ਪਹਿਲਾਂ 30 ਰੁਪਏ ਸਨ।
J ਹੋਰ ਸਿੰਗਲ ਫੇਜ :85 ਰੁਪਏ-ਪਹਿਲਾਂ 70 ਰੁਪਏ ਸਨ।
J ਐਲਟੀ ਥ੍ਰੀ ਫੇਜ : 180 ਰੁਪਏ-ਪਹਿਲਾਂ 150 ਰੁਪਏ ਸੀ।
J ਐਚਟੀ-ਈਐਚਟੀ ਕੁਨੈਕਸ਼ਨ :150 ਕੇਵੀ ਤੱਕ 1000 ਤੋਂ 10000 ਰੁਪਏ ਤੱਕ ਲੋਡ ਦੇ ਅਨੁਸਾਰ
J ਸਕਿਓਰਿਟੀ ਰਾਸ਼ੀ ਵਸੂਲੀ ਦਾ ਫਾਰਮੈਟ ਬਦਲਿਆ, ਪਹਿਲੇ ਸਲੈਬ ਦੇ ਹਿਸਾਬ ਨਾ ਹੁੰਦਾ ਸੀ ਪਰ ਹੁਣ ਨਿਮਨਲਿਖਤ ਹਿਸਾਬ ਨਾਲ ਪੈਸੇ ਵਸੂਲੇ ਜਾਣਗੇ।
ਪ੍ਰਤੀ ਕਿਲੋਵਾਟ/ਕੇਵੀ
J ਘਰੇਲੂ ਉਪਭੋਗਤਾ :300 ਤੋਂ 600 ਰੁਪਏ
J ਐਨਆਰਐਸ :440 ਤੋਂ 880 ਰੁਪਏ
J ਇੰਡਸਟ੍ਰੀਅਲ ਸਪਲਾਈ : 650 ਤੋਂ 2400 ਰੁਪਏ
J ਪਬਲਿਕ ਲਾਈਟਿੰਗ : 2800 ਰੁਪਏ
J ਐਗਰੀਕਲਚਰ ਪੰਪਿੰਗ :400 ਰੁਪਏ ਪ੍ਰਤੀ ਬੀਐਚਪੀ
J ਸਿੰਗਲ ਫੇਜ ਸਮਾਰਟ ਮੀਟਰ :4532 ਰੁਪਏ-ਪਹਿਲਾਂ ਇਹ ਚਾਰਜ ਨਹੀਂ ਲਿਆ ਜਾਂਦਾ ਸੀ।
J ਥ੍ਰੀ ਫੇਜ ਸਮਾਰਟਮੀਟਰ : 7575 ਰੁਪਏ-ਜਦਕਿ ਪਹਿਲਾਂ ਇਹ 6650 ਰੁਪਏ ਸੀ।
ਡੁਪਲੀਕੇਟ ਬਿਲ ਫੀਸ
J ਘਰੇਲੂ ਉਪਭੋਗਤਾ : 7 ਰੁਪਏ-ਪਹਿਲਾਂ 6 ਰੁਪਏ ਸੀ।
J ਹੋਰ ਸ਼ੇ੍ਰਣੀਆਂ : 24 ਤੋਂ 50 ਰੁਪਏ ਤੱਕ-ਪਹਿਲਾਂ 20 ਤੋਂ 40 ਰੁਪਏ ਸੀ।
ਇਹ ਚਾਰਜ਼ਿਜ਼ ਵੀ ਵਧੇ
ਡਿਮਾਂਡ ਨੋਟਿਸ ਐਕਸਟੈਂਸ਼ਨ ਫੀਸ :120 ਤੋਂ 6000 ਰੁਪਏ ਜੋ ਕਿ ਪਹਿਲਾਂ 100 ਤੋਂ 5000 ਰੁਪਏ ਸੀ।