Nabha ’ਚ ਇਕੋ ਪਿੰਡ ’ਚ ਵਿਆਹ ਕਰਵਾਉਣ ਦਾ ਮਾਮਲੇ ’ਚ ਜੌੜੇ ਦਾ ਕੀਤਾ ਸਮਾਜਕ ਬਾਇਕਾਟ
ਅਦਾਲਤ ’ਚ ਚੱਲ ਰਿਹਾ ਹੈ ਕੇਸ, ਲੋੜ ਪਈ ਤਾਂ ਹਾਈ ਕੋਰਟ ਦਾ ਕਰਾਂਗੇ ਰੁਖ਼ : ਤਰਨਜੀਤ
Social Boycott of Couple for Getting Married in the Same Village in Nabha Latest News in Punjabi ਨਾਭਾ ਹਲਕੇ ਦੇ ਪਿੰਡ ਗਲਵੱਟੀ ਦੇ ਰਹਿਣ ਵਾਲੇ ਤਰਨਜੀਤ ਸਿੰਘ ਅਤੇ ਦਿਲਪ੍ਰੀਤ ਕੌਰ ਜੋ ਕਿ ਇਕੋ ਪਿੰਡ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ 2016 ਵਿਚ ਵਿਆਹ ਕਰਵਾਇਆ ਸੀ। ਜਿਨਾਂ ਦੇ ਹੁਣ ਦੋ ਬੱਚੇ ਵੀ ਹਨ ਇਹ ਕੁੱਝ ਸਮਾਂ ਕਿਰਾਏ ’ਤੇ ਰਹੇ ਹੁਣ ਪਿੰਡ ਵਿਚ ਹੀ ਰਹਿ ਰਹੇ ਹਨ। ਪਿੰਡ ਦੇ ਲੋਕਾਂ ਵਲੋਂ ਹੁਣ ਇਨ੍ਹਾਂ ਦਾ ਸਮਾਜਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੋਨਾਂ ਵਲੋਂ ਪਿੰਡ ਵਿਚ ਹੀ ਵਿਆਹ ਕਰਵਾਉਣ ਦੇ ਕਾਰਨ ਪਿੰਡ ਵਾਸੀਆਂ ਵਲੋਂ ਇਨ੍ਹਾਂ ਦਾ ਸਮਾਜਕ ਬਾਈਕਾਟ ਕੀਤਾ ਜਾਂਦਾ ਹੈ। ਜਦੋਂ ਇਸ ਸਬੰਧੀ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮਾਨਯੋਗ ਅਦਾਲਤ ਵਿਚ ਚੱਲ ਰਿਹਾ ਹੈ।
ਜਦੋਂ ਇਸ ਸਬੰਧੀ ਤਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਸਾਡੇ ਉਪਰ ਪਿੰਡ ਤੋਂ ਬਾਹਰ ਜਾਣ ਲਈ ਦਬਾਅ ਪਾਇਆ ਜਾ ਰਿਹਾ ਹੈ ਜੇ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਮਾਨਯੋਗ ਹਾਈ ਕੋਰਟ ਦਾ ਰੁਖ਼ ਕਰਾਂਗੇ। ਐਡਵੋਕੇਟ ਅਮਰਦੀਪ ਸਿੰਘ ਨੇ ਕਿਹਾ ਕਿ ਮੇਰੇ ਮੁਵੱਕਲ ਦੇ ਵਿਰੁਧ ਪਿੰਡ ਵਾਸੀਆਂ ਵਲੋਂ ਗ਼ੈਰ ਕਾਨੂੰਨੀ ਮਤਾ ਪਾਇਆ ਗਿਆ ਹੈ, ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੇ ਲੋੜ ਪਈ ਤਾਂ ਅਸੀਂ ਮਾਨਯੋਗ ਹਾਈ ਕੋਰਟ ਜਾਵਾਂਗੇ।
(For more news apart from stay tuned to Rozana Spokesman.)