ਸੁਖਬੀਰ ਬਾਦਲ ਵੱਲੋਂ 2 ਦਸੰਬਰ 2024 ਦੇ ਹੁਕਮਨਾਮੇ ਨੂੰ ਰੱਦ ਕਰਵਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼: ਗਿਆਨੀ ਹਰਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਤ ਲਾਮਬੰਦ ਹੋਵੇ

Sukhbir Badal is trying to get the December 2, 2024 Hukamnama cancelled: Giani Harpreet Singh

Sukhbir Badal is trying to get the December 2, 2024 Hukamnama cancelled: Giani Harpreet Singh: ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਕਾਲਜ ਕੌਂਸਲ ਵੱਲੋਂ ਤਿੰਨ ਰੋਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਥਾਪਨਾ ਦੇ ਉੱਤੇ ਬਹੁਤ ਸਾਰੇ ਵਿਦਵਾਨਾਂ ਨੇ ਅੱਜ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਰੱਖੇ ਨੇ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਵੀ ਵਿਦਵਾਨ ਪਹੁੰਚਣਗੇ ਵਿਚਾਰ ਰੱਖਣਗੇ ਅੱਜ ਹਰ ਪੰਥ ਦਰਦੀ ਚਿੰਤਿਤ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਪੰਜਾਬ ਦੇ ਵਿੱਚ ਰਾਜਸ਼ੀ ਜਮਾਤ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇ ਔਰ ਇਸੇ ਸੰਦਰਭ ਦੇ ਵਿੱਚ ਹੀ ਦੋ ਦਸੰਬਰ 2024 ਨੂੰ ਹੁਕਮਨਾਮਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੀ।

ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆਪੂ ਬਣੇ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਦਿੱਲੀ ਦੇ ਇੱਕ ਆਗੂ ਪਰਮਜੀਤ ਸਿੰਘ ਸਰਨੇ ਦੇ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬਹੁਤ ਵੱਡਾ ਦਬਾਅ ਬਣਾਇਆ ਜਾ ਰਿਹਾ ਕਿ ਦੋ ਦਸੰਬਰ ਦਾ ਹੁਕਮਨਾਮਾ ਜਿਹੜਾ ਉਹ ਰੱਦ ਕੀਤਾ ਜਾਏ 11 ਤਰੀਕ ਨੂੰ ਹੋਣ ਵਾਲੇ ਇਜਲਾਸ ਦੇ ਉੱਤੇ ਪਾਬੰਦੀ ਲਾਈ ਜਾਏ ਪੰਜ ਮੈਂਬਰੀ ਭਰਤੀ ਕਮੇਟੀ ਦੇ ਉੱਤੇ ਰੋਕ ਲਾਈ ਜਾਏ ਹੋਰ 15 ਲੱਖ ਜਿਹੜੀਆਂ ਪਰਚੀਆਂ ਜਿਹੜੀਆਂ ਨੇ ਭਰੀਆਂ ਨੇ ਜਿਹਦੇ ਵਿੱਚ ਪੰਜਾਬੀਆਂ ਖਾਸ ਕਰ ਸਿੱਖਾਂ ਨੇ ਅਹਿਮ ਰੋਲ ਅਦਾ ਕੀਤਾ ਉਹਨੂੰ ਨਿਸਤੋਲਬ ਕੀਤਾ ਜਾਏ।

ਮੈਂ ਸਮਝਦਾ ਜੇ ਅਜਿਹਾ ਹੁੰਦਾ ਤੇ ਬਹੁਤ ਮੰਦਭਾਗਾ ਅਤੇ ਮੈਂ ਦੁਨੀਆਂ ਭਰ ਦੇ ਸਿੱਖਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜੱਦੋ ਜਹਿਦ ਹੋ ਰਹੀ ਹੈ ਉਹਨੂੰ ਤਾਰੋ ਪੀੜ ਦੇ ਜਿਹੜੇ ਯਤਨ ਕੀਤੇ ਜਾ ਰਹੇ ਹਨ।