Ludhiana News : ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਤਲਵੰਡੀ ਖੁਰਦ ਦੇ ਬਾਹਰ ਨੈਸ਼ਨਲ ਹਾਈਵੇ ਪਿੰਡ ਵਾਸੀਆਂ ਨੇ ਕੀਤਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਸ਼ੰਕਰਾ ਨੰਦ ਦੀ ਗ੍ਰਿਫਤਾਰੀ ਦੀ ਕੀਤੀ ਮੰਗ, ਜਾਮ 'ਚ ਐਮਪੀ ਵੀ ਫਸੇ

ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਤਲਵੰਡੀ ਖੁਰਦ ਦੇ ਬਾਹਰ ਨੈਸ਼ਨਲ ਹਾਈਵੇ ਪਿੰਡ ਵਾਸੀਆਂ ਨੇ ਕੀਤਾ ਜਾਮ

Ludhiana News in Punjabi : ਲੁਧਿਆਣਾ ਦੇ ਮੁੱਲਾਪੁਰ ਦਾਖਾ ’ਚ ਅੱਜ ਫਿਰੋਜ਼ਪੁਰ ਮੁੱਖ ਹਾਈਵੇ ਤੇ ਪਿੰਡ ਤਲਵੰਡੀ ਤੇ ਲੋਕਾਂ ਨੇ ਜਾਮ ਲਗਾ ਦਿੱਤਾ ਇਸ ਦੌਰਾਨ ਪਿੰਡ ਦੇ ਲੋਕਾਂ ਨੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ। ਇਸ ਦੌਰਾਨ ਐਮਪੀ ਖਾਲਸਾ ਵੀ ਇਸ ਜਾਮ ਦੇ ਵਿੱਚ ਫਸ ਗਏ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਪਿੰਡ ਦੇ ਲੋਕਾਂ ਦੀ ਗੱਲ ਜਾਇਜ਼। ਉਹਨਾਂ ਕਿਹਾ ਕਿ ਬਾਬੇ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। 

ਇਸ ਦੌਰਾਨ ਗੱਲਬਾਤ ਕਰਦੇ ਹੋਏ ਡੀਐਸਪੀ ਵਰਿੰਦਰ ਖੋਸਾ ਨੇ ਕਿਹਾ ਕਿ ਸ਼ੰਕਰਾਨੰਦ ਦਾ ਇੱਕ ਐਮਐਮਐਸ ਬੀਤੇ ਦਿਨੀ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਮਾਮਲਾ ਹਾਈਕੋਰਟ ਪਹੁੰਚ ਗਿਆ ਸੀ। ਉਹਨਾਂ ਕਿਹਾ ਕਿ ਸੰਗਤ ਨੇ ਸਾਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ਕਿ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਜਿਸ ਤੋਂ ਬਾਅਦ ਬੀਐਨਐਸ ਦੀ ਧਾਰਾ 299 ਦੇ ਤਹਿਤ ਤੁਰੰਤ ਕਾਰਵਾਈ ਕੀਤੀ।

ਉਹਨਾਂ ਕਿਹਾ ਕਿ ਮੁਲਜ਼ਮ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਅਗਾਊ ਜਮਾਨਤ ਸਬੰਧੀ ਵੀ ਅਰਜ਼ੀ ਲਗਾਈ ਗਈ ਸੀ ਜਿਸ ਦਾ ਪੁਲਿਸ ਨੇ ਵਿਰੋਧ ਕੀਤਾ ਜਿਸ ਤੋਂ ਬਾਅਦ ਉਸਦੀ ਜਮਾਨਤ ਅਰਜ਼ੀ ਖਾਰਿਜ ਹੋ ਗਈ। ਉਹਨਾਂ ਕਿਹਾ ਕਿ ਹਾਈਕੋਰਟ ਦੇ ਵਿੱਚੋਂ ਵੀ ਇਸ ਨੂੰ ਕੋਈ ਰਾਹਤ ਨਹੀਂ ਮਿਲੀ ਉੱਥੇ ਵੀ ਪੁਲਿਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਆਪਣੇ ਸਬੂਤ ਪੇਸ਼ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਲਗਾਤਾਰ ਸਾਡੇ ਵੱਲੋਂ ਛਾਪੇਮਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਕਾਰਵਾਈਆਂ ਬਣਦੀਆਂ ਜਾਰੀ ਹਨ। 

(For more news apart from  Villagers blocked National Highway outside Talwandi Khurd village in Mullanpur Dakha, Ludhiana News in Punjabi, stay tuned to Rozana Spokesman)