ਬਾਦਲਾਂ ਦੇ ਨਾਲ-ਨਾਲ ਪਾਵਨ ਸਰੂਪਾਂਦੀਗੁੰਮਸ਼ੁਦਗੀਸਬੰਧੀਮੁੱਖਮੰਤਰੀਵੀਜਵਾਬਦੇਹ : ਸਿਮਰਜੀਤ ਸਿੰਘ ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲਾਂ ਦੇ ਨਾਲ-ਨਾਲ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਸਬੰਧੀ ਮੁੱਖ ਮੰਤਰੀ ਵੀ ਜਵਾਬਦੇਹ : ਸਿਮਰਜੀਤ ਸਿੰਘ ਬੈਂਸ

image

ਕੋਟਕਪੂਰਾ, 1 ਸਤੰਬਰ (ਗੁਰਿੰਦਰ ਸਿੰਘ) : ਬਾਦਲਾਂ ਦਾ ਤਖ਼ਤਾਂ ਅਤੇ ਸ਼੍ਰੋਮਣੀ ਕਮੇਟੀ ਸਮੇਤ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਉਪਰ ਕਬਜ਼ਾ ਹੈ, ਇਸ ਲਈ ਬਾਦਲਾਂ ਨੂੰ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦੇ ਮਾਮਲੇ 'ਚ ਜਵਾਬਦੇਹ ਬਣਾਉਣਾ ਚਾਹੀਦਾ ਹੈ ਪਰ ਇਕ ਸਿੱਖ ਹੋਣ ਨਾਤੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ 'ਚ ਚੁੱਪ ਨਾ ਰਹਿਣ ਅਤੇ ਬਣਦੀ ਕਾਰਵਾਈ ਲਈ ਨਿਜੀ ਦਿਲਚਸਪੀ ਦਿਖਾਉਣ ਨਹੀਂ ਤਾਂ ਸੰਗਤਾਂ 'ਚ ਉਨ੍ਹਾਂ ਵਿਰੁਧ ਵੀ ਨਫ਼ਰਤ ਪੈਦਾ ਹੋਣੀ ਸੁਭਾਵਕ ਹੈ।

image


ਸਥਾਨਕ ਮੋਗਾ ਸੜਕ 'ਤੇ ਸਥਿਤ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਕਾਲਾ ਦੇ ਗ੍ਰਹਿ ਵਿਖੇ ਵਰਕਰ ਮੀਟਿੰਗ ਕਰਨ ਲਈ ਪੁੱਜੇ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ।


ਪਾਵਨ ਸਰੂਪਾਂ ਦੀ ਗੁੰਮਸ਼ੁਦਗੀ, ਸਕਾਲਰਸ਼ਿਪ ਸਕੀਮ ਦਾ ਸਕੈਂਡਲ, ਤਿੰਨ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਅਤੇ ਹੋਰ ਭਖਦੇ ਮਸਲਿਆਂ ਸਬੰਧੀ ਲੋਕ ਇਨਸਾਫ਼ ਪਾਰਟੀ ਵਲੋਂ 7 ਸਤੰਬਰ ਦਿਨ ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਵਿਖੇ ਰਿਹਾਇਸ਼ 'ਮੋਤੀ ਮਹਿਲ' ਦਾ ਘਿਰਾਉ ਕੀਤਾ ਜਾਵੇਗਾ ਤਾਂ ਕਿ ਗੂੜੀ ਨੀਂਦ ਸੋਂ ਚੁੱਕੀ ਸਰਕਾਰ ਨੂੰ ਜਗਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਸਾਜ਼ਸ਼ਾਂ ਦਾ ਲੋਕ ਇਨਸਾਫ਼ ਪਾਰਟੀ ਸਖ਼ਤੀ ਨਾਲ ਵਿਰੋਧ ਕਰੇਗੀ ਤੇ ਉਕਤ ਆਰਡੀਨੈਂਸਾਂ ਨੂੰ ਰੱਦ ਕਰਵਾ ਕੇ ਹੀ ਸਾਹ ਲਵੇਗੀ। ਇਸ ਮੌਕੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਸਮੇਤ ਹੋਰ ਵੀ ਭਾਰੀ ਗਿਣਤੀ 'ਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।