ਚੀਫ਼ ਖ਼ਾਲਸਾ ਦੀਵਾਨ ਦੇ ਸੀਨੀਅਰ ਆਗੂ ਭਾਗ ਸਿੰਘ ਅਣਖੀ ਨਮਿਤ ਅਰਦਾਸ ਸਮਾਗਮ ਹੋਇਆ

ਏਜੰਸੀ

ਖ਼ਬਰਾਂ, ਪੰਜਾਬ

ਚੀਫ਼ ਖ਼ਾਲਸਾ ਦੀਵਾਨ ਦੇ ਸੀਨੀਅਰ ਆਗੂ ਭਾਗ ਸਿੰਘ ਅਣਖੀ ਨਮਿਤ ਅਰਦਾਸ ਸਮਾਗਮ ਹੋਇਆ

image

ਅੰਮ੍ਰਿਤਸਰ 31 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) ਸਿੱਖ ਜਗਤ ਦੀ ਨਾਮਵਰ ਸ਼ਖ਼ਸੀਅਤ ਸ. ਭਾਗ ਸਿੰਘ ਅਣਖੀ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਸਕੂਲਜ ਅਤੇ ਧਰਮ ਪ੍ਰਚਾਰ ਕਮੇਟੀ ਮੁੱਖੀ ਅਤੇ ਹੋਰ ਸਨਮਾਨਤ ਅਹੁਦਿਆਂ ਤੇ ਵਿਰਾਜਮਾਨ ਸਨ, ਪਿਛਲੇ ਦਿਨੀ 85 ਵਰਿ੍ਹਆਂ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। 
ਸ. ਅਣਖੀ ਨਮਿਤ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਇਆ ਗਿਆ, ਜਿਥੇ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਸ. ਨਿਰਮਲ ਸਿੰਘ ਨੇ ਪੁੱਜ ਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਸ. ਅਣਖੀ ਦੇ ਸਪੁੱਤਰ ਸ. ਪ੍ਰੀਤ ਸਿੰਘ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਉ ਪਾਇਆ ਗਿਆ। ਅਰਦਾਸ ਸਮਾਗਮ ਵਿਚ ਭਾਈ ਰਜਿੰਦਰ ਸਿੰਘ ਜਾਪ, ਭਾਈ ਜਸਵੰਤ ਸਿੰਘ, ਭਾਈ ਰਣਧੀਰ ਸਿੰਘ, ਭਾਈ ਬਲਦੇਵ ਸਿੰਘ ਵਡਾਲਾ ਦੇ ਰਾਗੀਂ ਜੱਥਿਆਂ ਨੇ ਸੰਗਤਾਂ ਨੂੰ ਵੈਰਾਗਮਈ ਸਬਦ ਕੀਰਤਨ ਸਰਵਣ ਕਰਵਾਇਆ। ਆਨਰੇਰੀ ਸਕੱਤਰ ਸ. ਸਵਿੰਦਰ ਸਿੰਘ ਕੱਥੂਨੰਗਲ ਅਤੇ ਮੀਤ ਪ੍ਰਧਾਨ ਸ੍ਰ:ਇੰਦਰਬੀਰ ਸਿੰਘ ਨਿੱਜਰ ਵੱਲੋਂ ਸ. ਭਾਗ ਸਿੰਘ ਅਣਖੀ ਦੀ ਯਾਦ ਵਿਚ ਸੈਂਟਰਲ ਖਾਲਸਾ ਯਤੀਮਖਾਨਾ ਵਿਖੇ ਵਿਸੇਸ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਗਿਆ। 
ਸਮਾਗਮ ਦੌਰਾਨ ਗੁਰਜੀਤ ਸਿੰਘ ਔਜਲਾ, ਕਰਮਜੀਤ ਸਿੰਘ ਰਿੰਟੂ, ਬਾਬਾ ਸੇਵਾ ਸਿੰਘ, ਸੁਨੀਲ ਦੱਤੀ, ਹਰਮਿੰਦਰ ਸਿੰਘ ਗਿੱਲ, ਭਗਵੰਤਪਾਲ ਸਿੰਘ ਸੱਚਰ (ਚੀਫ ਖਾਲਸਾ ਦੀਵਾਨ ਮੈਂਬਰ), ਡਾ. ਰੂਪ ਸਿੰਘ ਸਾਬਕਾ ਸਕੱਤਰ ਐਸ.ਜੀ.ਪੀ.ਸੀ, ਰਘਬੀਰ ਸਿੰਘ ਸਾਬਕਾ ਸਕੱਤਰ ਐਸ.ਜੀ.ਪੀ.ਸੀ), ਮਨਜੀਤ ਸਿੰਘ ਜੀ.ਕੇ, ਰਜਿੰਦਰ ਸਿੰਘ ਮਰਵਾਹਾ (ਚੀਫ ਖਾਲਸਾ ਦੀਵਾਨ ਮੈਂਬਰ), ਰਜਿੰਦਰ ਸਿੰਘ ਮਹਿਤਾ, ਰਜਿੰਦਰਮੋਹਨ ਸਿੰਘ ਛੀਨਾ, ਪਰਮਿੰਦਰ ਸਿੰਘ ਢੀਂਡਸਾ ਆਦਿ ਮੌਕੇ ’ਤੇ ਪੁੱਜੇ। ਮਹਾਰਾਣੀ ਪ੍ਰਨੀਤ ਕੌਰ, ਸੁਖਬੀਰ ਸਿੰਘ ਬਾਦਲ ਆਦਿ ਨੇ ਸ਼ੋਕ ਸੰਦੇਸ਼ ਭੇਜੇ। ਇਸ ਮੌਕੇ ਰਾਜਮੋਹਿੰਦਰ ਸਿੰਘ ਮਜੀਠਾ, ਸਵਿੰਦਰ ਸਿੰਘ ਕੱਥੂਨੰਗਲ, ਅਜੀਤ ਸਿੰਘ ਬਸਰਾ, ਡਾ. ਇੰਦਰਬੀਰ ਸਿੰਘ ਨਿੱਜਰ, ਅਮਰਜੀਤ ਸਿੰਘ ਬਾਂਗਾ, ਡਾ. ਸਰਬਜੀਤ ਸਿੰਘ ਛੀਨਾ, ਐਡੀਸ਼ਨਲ ਸਕੱਤਰ ਸੰਤੋਖ ਸਿੰਘ ਸੇਠੀ ਆਦਿ ਨੇ ਸ. ਭਾਗ ਸਿੰਘ ਅਣਖੀ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। 
ਚੀਫ ਖਾਲਸਾ ਦੀਵਾਨ ਸਰਪ੍ਰਸਤ ਸ੍ਰ:ਰਾਜਮੋਹਿੰਦਰ ਸਿੰਘ ਮਜੀਠਾ,  ਆਨਰੇਰੀ ਸਕੱਤਰ ਸ੍ਰ:ਸਵਿੰਦਰ ਸਿੰਘ ਕੱਥੂਨੰਗਲ ਅਤੇ ਸ੍ਰ:ਅਜੀਤ ਸਿੰਘ ਬਸਰਾ, ਡਾ:ਇੰਦਰਬੀਰ ਸਿੰਘ ਨਿੱਜਰ ਅਤੇ ਸ੍ਰ:ਅਮਰਜੀਤ ਸਿੰਘ ਬਾਂਗਾ, ਡਾ:ਸਰਬਜੀਤ ਸਿੰਘ ਛੀਨਾ, ਐਡੀਸਨਲ ਸਕੱਤਰ ਸ੍ਰ:ਸੰਤੋਖ ਸਿੰਘ ਸੇਠੀ, ,ਪ੍ਰਦੀਪ ਸਿੰਘ ਵਾਲੀਆ, ਸ੍ਰ:ਸੁਖਜਿੰਦਰ ਸਿੰਘ ਪਿ੍ਰੰਸ, ਸ੍ਰ:ਰਜਿੰਦਰ ਸਿੰਘ ਮਰਵਾਹਾ, ਸ੍ਰ:ਨਰਿੰਦਰ ਸਿੰਘ ਖੁਰਾਣਾ, ਸ੍ਰ:ਹਰਨੀਤ ਸਿੰਘ, ਸ੍ਰ:ਤੇਜਿੰਦਰ ਸਿੰਘ ਪਗੜੀ ਹਾਊਸ ਸ੍ਰ:ਜਤਿੰਦਰ ਸਿੰਘ ਭਾਟੀਆ, ਪ੍ਰੋ:ਹਰੀ ਸਿੰਘ, ਸ੍ਰ:ਗੁਰਿੰਦਰ ਸਿੰਘ, ਸ੍ਰ:ਮਨਜੀਤ ਸਿੰਘ ਢਿੱਲੋਂ, ਬੀਬੀ ਕਿਰਨਜੋਤ ਕੋਰ ਆਦਿ ਹੋਰ ਵੀ ਸ਼ਖਸ਼ੀਅਤਾਂ ਹਾਜਰ ਸਨ ।

ਕੈਪਸ਼ਨ—ਏ ਐਸ ਆਰ ਬਹੋੜੂ— 31—2— ਭਾਗ ਸਿੰਘ ਅਣਖੀ ਦੇ ਅੰਤਿਮ ਅਰਦਾਸ ਮੌਕੇ ਪੁੱਜੀਆਂ ਵੱਖ ਵੱਖ ਸ਼ਖਸ਼ੀਅਤਾਂ ।