ਵਿਆਹ ਸਮਗਾਮ 'ਚ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਜਿਆਣੀ ਦਾ ਕਿਸਾਨਾਂ ਨੇ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਵਿਆਹ ਸਮਗਾਮ 'ਚ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਜਿਆਣੀ ਦਾ ਕਿਸਾਨਾਂ ਨੇ ਕੀਤਾ ਵਿਰੋਧ

image

ਜਲਾਲਾਬਾਦ/ਫ਼ਾਜ਼ਿਲਕਾ, 31 ਅਗੱਸਤ (ਬਰਾੜ/ਅਨੇਜਾ) : ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਅੱਜ ਮੰਡੀ ਲਾਧੂਕਾ ਦੇ ਇਕ ਪੈਲੇਸ ਵਿਚ ਵਿਆਹ ਸਮਾਗਮਾਂ ਲਈ ਪਹੁੰਚੇ ਤਾਂ ਕਿਸਾਨ ਆਗੂ ਹਰੀਸ਼ ਨੱਢਾ ਅਤੇ ਜੋਗਾ ਸਿੰਘ ਭੋਡੀਪੁਰ ਵਲੋਂ ਪੈਲੇਸ ਦੇ ਬਾਹਰ ਭਾਰੀ ਇਕੱਠ ਕਰ ਕੇ ਸੁਰਜੀਤ ਕੁਮਾਰ ਜਿਆਣੀ ਨੂੰ  ਕਾਲੇ ਝੰਡੇ ਵਿਖਾ ਕੇ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਏ ਗਏ | ਕਿਸਾਨਾਂ ਨੇ ਕਿਹਾ ਕਿ ਜਿੰਨੀ ਦੇਰ ਭਾਜਪਾ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਨੀ ਦੇਰ ਇਨ੍ਹਾਂ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ |  2022 ਦੀਆ ਚੋਣਾਂ ਜਿੱਤਣਾ ਤਾਂ ਬਹੁਤ ਦੂਰ ਦੀ ਗੱਲ ਭਾਜਪਾ ਦੇ ਮੰਤਰੀਆਂ ਨੂੰ  ਪਿੰਡਾਂ ਵਿਚ ਵੀ ਨਹੀਂ ਵੜਨ ਦਿਤਾ ਜਾਵੇਗਾ | ਕਿਸਾਨਾਂ ਦੇ ਵਿਰੋਧ ਨੂੰ  ਵੇਖਦੇ ਹੋਏ ਭਾਰੀ ਪੁਲਿਸ ਤਾਇਨਾਤ ਕੀਤੀ ਗਈ | ਕਈ ਘੰਟੇ ਪੈਲੇਸ ਵਿਚ ਕਿਸਾਨਾਂ ਵਲੋਂ ਸੁਰਜੀਤ ਕੁਮਾਰ ਜਿਆਣੀ ਨੂੰ  ਰੋਕ ਕੇ ਰੱਖਿਆ ਗਿਆ | ਬਾਅਦ ਵਿਚ ਪੁਲਿਸ ਵਲੋਂ ਕਿਸਾਨਾਂ ਨੂੰ  ਸਮਝਾਉਣ ਤੋਂ ਬਾਅਦ ਸੁਰਜੀਤ ਕੁਮਾਰ ਜਿਆਣੀ ਨੂੰ  ਸੁਰੱਖਿਅਤ ਬਾਹਰ ਕੱਢਿਆ ਗਿਆ |