ਕੁੱਤੇ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੇ ਭਰਾ ਨੂੰ ਹੀ ਬਣਾਇਆ ਭਰਾ ਦਾ ਵੈਰੀ, ਕੀਤਾ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਵਿਅਕਤੀ ਦਾ ਨਾਮ ਅਮਰੀਕ ਸਿੰਘ ਹੈ ਜਿਸ  ਦਾ ਕਤਲ ਉਸ ਦੇ ਭਰਾ ਵੱਲੋਂ ਹੀ ਚਾਕੂ ਮਾਰ ਕੇ ਕੀਤਾ ਗਿਆ ਹੈ।

A minor quarrel over a dog made the brother the enemy of the brother, killed him

ਪਟਿਆਲਾ  : ਪਟਿਆਲਾ ਦੇ ਹਲਕਾ ਸਨੌਰ ਦੇ ਦੀਵਾਨ ਵਾਲਾ ਪਿੰਡ ਵਿਚ ਕੁੱਤੇ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ ਤੇ ਇਸ ਤੋਂ ਬਾਅਦ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ। ਮ੍ਰਿਤਕ ਵਿਅਕਤੀ ਦਾ ਨਾਮ ਅਮਰੀਕ ਸਿੰਘ ਹੈ ਜਿਸ  ਦਾ ਕਤਲ ਉਸ ਦੇ ਭਰਾ ਵੱਲੋਂ ਹੀ ਚਾਕੂ ਮਾਰ ਕੇ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀਆਂ 3 ਧੀਆਂ ਹਨ ਅਤੇ ਘਰ ਵਿਚ ਉਹ ਇਕੱਲਾ ਹੀ ਕਮਾਉਣ ਵਾਲਾ ਮੈਂਬਰ ਸੀ।

ਅਮਰੀਕ ਸਿੰਘ ਅਤੇ ਉਸ ਦੇ ਭਰਾ ਵਿਚਾਲੇ ਅਕਸਰ ਕੁੱਤੇ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਸ ਕੁੱਤੇ ਤੋਂ ਅਮਰੀਕ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਸੀ। ਇਹ ਝਗੜਾ ਇੰਨਾ ਵੱਧ ਗਿਆ ਕਿ ਬੀਤੇ ਦਿਨੀਂ ਅਮਰੀਕ ਦੇ ਭਰਾ ਨੇ ਉਸ ਦੇ ਘਰ ਦੀ ਪਹਿਲਾਂ ਬਿਜਲੀ ਦੀ ਤਾਰ ਕੱਟ ਦਿੱਤੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਮੁੜ ਤਕਰਾਰ ਹੋਈ ਅਤੇ ਫਿਰ ਅਮਰੀਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। 

ਅਮਰੀਕ ਸਿੰਘ ਦੀਆਂ ਤਿੰਨ ਧੀਆਂ ਸਨ। ਦੂਜੇ ਪਾਸੇ ਥਾਣਾ ਸਨੌਰ ਦੀ ਐੱਸ. ਐੱਚ. ਓ. ਪਰੀਆਂਸ਼ੂ ਸਿੰਘ ਨੇ ਦੱਸਿਆ ਕਿ ਅਸੀਂ ਦੋਸ਼ੀਆਂ ਖ਼ਿਲਾਫ਼ ਧਾਰਾ 302, 307 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਇਸ ਵਾਰਦਾਤ ਵਿਚ ਕੁੱਲ 5 ਵਿਕਤੀ ਜ਼ਖਮੀ ਹੋਏ ਹਨ। ਇਸ ਝਗੜੇ ’ਚ ਅਮਰੀਕ ਸਿੰਘ ਦੀ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਸੀ। ਵਾਰਦਾਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹੈ। ਮ੍ਰਿਤਕ ਦੇ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।