ਬਟਾਲਾ: ਇਕ ਪਾਸੇ ਸਰਕਾਰ ਸਵੱਛ ਭਾਰਤ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਜਦਕਿ ਸਰਕਾਰ ਦੇ ਇਹ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਸਵੱਛ ਭਾਰਤ ਵਰਗੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਕਿਉਂਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਬਣਾਏ ਗਏ ਪਖ਼ਾਨੇ ਬੰਦ ਪਏ ਹਨ, ਜਿਸ ਕਰਕੇ ਲੋਕ ਖੁੱਲ੍ਹੇ ਵਿਚ ਹੀ ਪਿਸ਼ਾਬ ਵਗੈਰਾ ਕਰਦੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਬਣਾਏ ਗਏ ਪਖ਼ਾਨੇ ਬੰਦ ਪਏ ਨੇ, ਸਾਰਿਆਂ ਨੂੰ ਤਾਲਾ ਲਗਾਇਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਖੁੱਲ੍ਹੇ ਵਿਚ ਹੀ ਪਿਸ਼ਾਬ ਕਰਨਾ ਪੈ ਰਿਹਾ ਹੈ। ਗੰਦਗੀ ਇੰਨੀ ਜ਼ਿਆਦਾ ਫੈਲ ਚੁੱਕੀ ਐ ਕਿ ਲੋਕਾਂ ਨੂੰ ਨੱਕ ਬੰਦ ਕਰਕੇ ਲੰਘਣਾ ਪੈਂਦਾ ਹੈ। ਉਧਰ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਪੱਖ ਹੈ ਕਿ ਸਰਕਾਰ ਵਲੋਂ ਪਖ਼ਾਨੇ ਬਣਾਉਣ ਲਈ ਫੰਡ ਵੀ ਆਏ ਹਨ ਅਤੇ ਪਖ਼ਾਨੇ ਵੀ ਆਏ ਹਨ, ਜੋ ਉਨ੍ਹਾਂ ਨੇ ਰਿਸੀਵ ਕਰ ਲਏ।
ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਬਟਾਲਾ ਨੂੰ ਸਵੱਛ ਬਣਾਏ ਜਾਣ ਦੀ ਤਿਆਰੀ ਹੈ, ਉਥੇ ਹੀ ਸ਼ਹਿਰ ਦਾ ਕੂੜਾ ਕਰਕਟ ਸੰਭਾਲਣ ਲਈ ਵੀ ਵੱਖੋ ਵੱਖਰੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਇਹ ਹਾਲ ਇਕੱਲੇ ਬਟਾਲਾ ਸ਼ਹਿਰ ਦਾ ਨਹੀਂ ਬਲਕਿ ਹੋਰਨਾਂ ਸ਼ਹਿਰਾਂ ਵਿਚ ਵੀ ਸਫ਼ਾਈ ਦਾ ਬੁਰਾ ਹਾਲ ਹੈ, ਜੋ ਮੋਦੀ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਦੇ ਦਾਅਵਿਆਂ ਦੀ ਫੂਕ ਕੱਢਦਾ ਹੈ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।