ਡੋਨਾਲਡ ਟਰੰਪ ਨੇ ਕਿਹਾ, ਮੈਨੂੰ ਅਦਾਲਤ ਲਈ ਜੱਜ ਨੂੰ ਨਾਮਜ਼ਦ ਕਰਨ ਦਾ ਅਧਿਕਾਰ, ਬਿਡੇਨ ਨੇ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਡੋਨਾਲਡ ਟਰੰਪ ਨੇ ਕਿਹਾ, ਮੈਨੂੰ ਅਦਾਲਤ ਲਈ ਜੱਜ ਨੂੰ ਨਾਮਜ਼ਦ ਕਰਨ ਦਾ ਅਧਿਕਾਰ, ਬਿਡੇਨ ਨੇ ਕੀਤਾ ਵਿਰੋਧ

image

ਵਾਸ਼ਿੰਗਟਨ, 30 ਸਤੰਬਰ (ਸੁਰਿੰਦਰ ਗਿੱਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਲਈ ਕਿਸੇ ਜੱਜ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਹੈ, ਉਕੇ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰ ਬਿਡੇਨ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਰਾਸ਼ਟਰਪਤੀ ਚੋਣ ਜਿੱਤਣ ਵਾਲੇ ਨੂੰ ਇਹ ਕੰਮ ਕਰਨਾ ਚਾਹੀਦਾ ਹੈ।
ਟਰੰਪ ਅਤੇ ਬਿਡੇਨ ਵਿਚਕਾਰ ਰਾਸ਼ਟਰਪਤੀ ਚੋਣ ਦੀ ਪਹਿਲੀ ਅਧਿਕਾਰਿਕ ਬਹਿਸ (ਪ੍ਰੇਜ਼ਿਡੇਂਸ਼ਿਅਲ ਡਿਬੇਟ) ਦੀ ਗਰਮਾਗਰਮ ਸ਼ੁਰੂਆਤ ਹੋਈ ਜਿਸ ਦੌਰਾਨ ਸਿਹਤ ਦੇਖਭਾਲ, ਕੋਰੋਨਾ ਵਾਇਰਸ ਅਤੇ ਸੁਪਰੀਕ ਕੋਰਟ ਦੇ ਜੱਜ ਦੇ ਭਵਿੱਖ ਵਰਗੇ ਮੁੱਦਿਆਂ 'ਤੇ ਚਰਚਾ ਹੋਈ। ਓਹਾਯੋ ਦੇ ਕਲੀਵਲੈਂਡ 'ਚ ਪਹਿਲੀ ਬਹਿਸ ਦੌਰਾਨ ਟਰੰਪ ਤੋਂ ਜਸਟਿਸ ਰੁੱਥ ਬਡੇਰ ਗਿਨਸਬਰਗ ਦੇ ਦਿਹਾਂਤ ਨਾਲ ਖ਼ਾਲੀ ਹੋਏ ਅਹੁਦੇ ਲਈ ਜੱਜ ਐਮੀ ਕੋਨੀ ਬੈਰੇਟ ਨੂੰ ਨਾਮਜ਼ਦ ਕਰਨ 'ਤੇ ਸਵਾਲ ਕੀਤਾ ਗਿਆ ਸੀ।
ਟਰੰਪ ਨੇ ਕਿਹਾ, ''ਅਸੀਂ ਚੋਣਾਂ ਜਿੱਤਿਆਂ ਹਨ ਤੇ ਸਾਨੂੰ ਇਹ ਕਰਨ ਦਾ ਅਧਿਕਾਰ ਹੈ।'' ਇਸ 'ਤੇ ਬਿਡੇਨ ਨੇ ਅਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ, ''ਸੁਪਰੀਮ ਕੋਰਟ ਲਈ ਕਿਸੇ ਵਿਅਕਤੀ ਨੂੰ ਨਾਮਜ਼ਦ ਕਰਨ 'ਚ ਅਮਰੀਕੀ ਲੋਕਾਂ ਨੂੰ ਅਪਣੀ ਸਲਾਹ ਦੇਣ ਦਾ ਅਧਿਕਾਰ ਹੈ ਅਤੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਉਹ ਅਮਰੀਕੀ ਸੀਨੇਟਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਲਈ ਵੋਟ ਦਿੰਦੇ ਹਨ। ''
ਬਿਡੇਨ ਨੇ ਬੈਰੇਟ ਨੂੰ ਨਾਮਜ਼ਦ ਕਰਨ ਦਾ ਵਿਰੋਧ ਕਰਦੇ ਹੋਏ ਕਿਹਾ, ''ਜਨਤਾ ਨੂੰ ਹੁਣ Àਹ ਮੌਕਾ ਨਹੀਂ ਮਿਲਣ ਵਾਲਾ ਕਿਉਂਕਿ ਅਸੀਂ ਚੋਣ ਦੇ ਵਿਚਕਾਰ ਹਾਂ, ਚੋਣਾਂ ਸ਼ੁਰੂ ਹੋ ਚੁਕਿਆਂ ਹਨ।''
ਬਿਡੇਨ ਨੇ ਕਿਹਾ, ਲੱਖ ਲੋਕ ਪਹਿਲਾਂ ਹੀ ਵੋਟ ਦੇ ਚੁੱਕੇ ਹਨ ਤਾਂ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ, ਸਾਨੂੰ ਇਸ ਚੋਣ ਦੇ ਨਤਿਜਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ ਇਹ ਹੀ ਇਕ ਤਰੀਕਾ ਹੈ ਜਿਸ ਨਾਲ ਅਮਰੀਕਾ ਦੀ ਜਨਤਾ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਚੋਣ ਕੇ ਅਪਣੇ ਵਿਚਾਰ ਸਾਂਝੇ ਕਰ ਸਕਦੀ ਹੈ।''