ਭਾਰਤ ਦੁਨੀਆਂ ਦੀ ਸੱਭ ਤੋਂ ਮਾੜੀ ਅਰਥ ਵਿਵਸਥਾ 'ਚੋਂ ਇਕ : ਅਭਿਜੀਤ ਬੈਨਰਜੀ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਦੁਨੀਆਂ ਦੀ ਸੱਭ ਤੋਂ ਮਾੜੀ ਅਰਥ ਵਿਵਸਥਾ 'ਚੋਂ ਇਕ : ਅਭਿਜੀਤ ਬੈਨਰਜੀ

image

ਨਵੀਂ ਦਿੱਲੀ, 30 ਸਤੰਬਰ : ਨੋਬਲ ਪੁਰਸਕਾਰ ਨਾਲ ਸਨਮਾਨਤ ਅਭਿਜੀਤ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਮਾਲੀ ਹਾਲਤ ਦੁਨੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀਆਂ ਅਰਥ ਵਿਵਸਥਾਵਾਂ 'ਚੋਂ ਇਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮੱਸਿਆਵਾਂ ਨਾਲ ਨਜਿੱਠਣ ਨੂੰ ਲੈ ਕੇ ਸਰਕਾਰ ਦੀ ਆਰਥਕ ਪ੍ਰੇਰਣਾ ਕਾਫ਼ੀ ਨਹੀਂ ਸੀ। ਹਾਲਾਂਕਿ, ਬੈਨਰਜੀ ਨੇ ਕਿਹਾ ਕਿ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ 'ਚ ਦੇਸ਼ ਦੀ ਆਰਥਕ ਵਿਕਾਸ ਦਰ 'ਚ ਸੁਧਾਰ ਦੇਖਣ ਨੂੰ ਮਿਲੇਗਾ। ਮਸ਼ਹੂਰ ਅਰਥ ਸ਼ਾਸਤਰੀ ਨੇ ਆਨਲਾਈਨ ਪ੍ਰੋਗਰਾਮ 'ਚ ਕਿਹਾ ਕਿ ਦੇਸ਼ ਦੀ ਆਰਥਕ ਵਿਕਾਸ ਦਰ ਕੋਰੋਨਾ ਮਹਾਂਮਾਰੀ ਸੰਕਟ ਤੋਂ ਪਹਿਲਾਂ ਤੋਂ ਹੀ ਧੀਮੀ ਪੈ ਰਹੀ ਸੀ। ਅਸਲ ਜੀ.ਡੀ.ਪੀ. ਵਾਧਾ ਦਰ 2017-18 'ਚ 7 ਫ਼ੀ ਸਦੀ ਤੋਂ ਘੱਟ ਹੋ ਕੇ 2018-19 'ਚ 6.1 ਫ਼ੀ ਸਦੀ 'ਤੇ ਆ ਗਈ। ਉਥੇ ਹੀ 2019-20 'ਚ ਘੱਟ ਕੇ ਇਹ 4.2 ਫ਼ੀ ਸਦੀ ਰਹਿ ਗਈ।  ਬੈਨਰਜੀ ਨੇ ਕਿਹਾ ਕਿ 2021 'ਚ ਆਰਥਕ ਵਿਕਾਸ ਦਰ ਇਸ ਸਾਲ ਦੇ ਮੁਕਾਬਲੇ ਬਿਹਤਰ ਹੋਵੇਗੀ।    (ਏਜੰਸੀ)