ਗੌਤਮ ਅਡਾਨੀ ਬਣੇ ਏਸ਼ੀਆ ਦੇ ਦੂਸਰੇ ਸੱਭ ਤੋਂ ਅਮੀਰ ਵਿਅਕਤੀ

ਏਜੰਸੀ

ਖ਼ਬਰਾਂ, ਪੰਜਾਬ

ਗੌਤਮ ਅਡਾਨੀ ਬਣੇ ਏਸ਼ੀਆ ਦੇ ਦੂਸਰੇ ਸੱਭ ਤੋਂ ਅਮੀਰ ਵਿਅਕਤੀ

image

ਨਵੀਂ ਦਿੱਲੀ, 30 ਸਤੰਬਰ: ਅਡਾਨੀ ਸਮੂਹ ਦੇ ਮਾਲਕ ਗੌਤਮ ਅਡਾਨੀ ਏਸੀਆ ਦੇ ਦੂਜੇ ਸੱਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਗੌਤਮ ਅਡਾਨੀ ਅਤੇ ਉਨ੍ਹਾਂ ਦੇ ਪ੍ਰਵਾਰ ਨੇ ਪਿਛਲੇ 1 ਸਾਲ ਵਿਚ ਰੋਜ਼ਾਨਾ 1,002 ਕਰੋੜ ਰੁਪਏ ਕਮਾਏ ਹਨ। ਇਸ ਕਾਰਨ ਉਸ ਦੀ ਸੰਪਤੀ ਇਕ ਸਾਲ ਪਹਿਲਾਂ 1,40,200 ਕਰੋੜ ਰੁਪਏ ਤੋਂ ਵੱਧ ਕੇ 5,05,900 ਕਰੋੜ ਰੁਪਏ ਹੋ ਗਈ ਹੈ। 
59 ਸਾਲਾ ਅਡਾਨੀ ਚੀਨੀ ਪਾਣੀ ਵੇਚਣ ਵਾਲੇ ਉੱਦਮੀ ਝੋਂਗ ਸਾਂਸਾਨ ਨੂੰ ਪਛਾੜਦੇ ਹੋਏ ਏਸ਼ੀਆ ਦਾ ਦੂਜਾ ਸੱਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਆਈ.ਆਈ.ਐਫ.ਐਲ. ਵੈਲਥ ਹੁਰੂਨ ਇੰਡੀਆ ਰਿਚ ਲਿਸਟ 2021 ਦੇ ਆਂਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਅਤੇ ਉਸ ਦੇ ਦੁਬਈ ਸਥਿਤ ਭਰਾ ਵਿਨੋਦ ਸਾਂਤੀਲਾਲ ਅਡਾਨੀ ਨੇ ਆਈ.ਆਈ.ਐਫ.ਐਲ. ਵੈਲਥ ਹੁਰੂਨ ਇੰਡੀਆ ਰਿਚ ਲਿਸਟ 2021 ਦੇ ਟਾਪ ਦੇ 10 ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋਏ ਹਨ। 
ਗੌਤਮ ਅਡਾਨੀ ਦੀ ਦੌਲਤ ਪਿਛਲੇ 1 ਸਾਲ ਵਿਚ 4 ਗੁਣਾ ਵਧੀ ਹੈ। ਗੌਤਮ ਅਡਾਨੀ ਦੇ ਭਰਾ ਵਿਨੋਦ ਅਡਾਨੀ 12 ਸਥਾਨ ਚੜ੍ਹ ਕੇ ਅੱਠਵੇਂ ਸੱਭ ਤੋਂ ਅਮੀਰ ਭਾਰਤੀ ਬਣ ਗਏ ਹਨ। ਵਿਨੋਦ ਅਡਾਨੀ ਦੇ ਪ੍ਰਵਾਰ ਦੀ ਦੌਲਤ ਵਿਚ 21 ਫ਼ੀ ਸਦੀ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ 1,31,600 ਕਰੋੜ ਰੁਪਏ ਤਕ ਪਹੁੰਚ ਗਈ ਹੈ।     (ਏਜੰਸੀ)