Firozepur News : ਜ਼ੀਰਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਖੂਨੀ ਝੜਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Firozepur News : ਨਾਮਜ਼ਦਗੀ ਮੌਕੇ ਚੱਲੀਆਂ ਗੋਲੀਆਂ, ਕੁਲਬੀਰ ਜ਼ੀਰਾ ਵੀ ਹੋਏ ਜ਼ਖਮੀ

ਦੋ ਧੜਿਆਂ ਵਿਚਾਲੇ ਖੂਨੀ ਝੜਪ ਦੀ ਤਸਵੀਰ

Firozepur News : ਫ਼ਿਰੋਜ਼ਪੁਰ ਦੇ ਜ਼ੀਰਾ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹਿੰਸਕ ਝੜਪ ਹੋ ਗਈ ਹੈ। ਝੜਪ ਦੌਰਾਨ ਇੱਕ ਦੂਜੇ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਜਾਣਕਾਰੀ ਦੇ ਅਨੁਸਾਰ ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਹੈ।

ਇਹ ਵੀ ਪੜੋ :Dapper Toll Plaza : ਦੱਪਰ ਟੋਲ ਪਲਾਜ਼ਾ ਹੋਇਆ ਫਰੀ, ਮੰਗਾਂ ਪੂਰੀਆਂ ਹੋਣ ਤੱਕ ਕਿਸਾਨਾਂ ਨੇ ਲਗਾਇਆ ਧਰਨਾ

ਜਾਣਕਾਰੀ ਅਨੁਸਾਰ ਜ਼ੀਰਾ ਦੇ ਸਾਵਨ ਮੱਲ ਸਕੂਲ ’ਚ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਇਸ ਦੌਰਾਨ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ‘ਤੇ ਗੋਲੀਆਂ ਚਲਾਈਆਂ ਗਈਆਂ। ਝੜਪ ਦੌਰਾਨ ਕਾਂਗਰਸੀ ਆਗੂ  ਕੁਲਬੀਰ ਜ਼ੀਰਾ ਵੀ ਜ਼ਖਮੀ ਹੋ ਗਏ। ਜ਼ੀਰਾ ਨੇ ਆਪ ਵਿਧਾਇਕ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਹਨ।

(For more news apart from Bloody clash between two factions over panchayat elections in Zira News in Punjabi, stay tuned to Rozana Spokesman)