ਅੰਮ੍ਰਿਤਸਰ ਰੇਲ ਹਾਦਸਾ: ਸਿੱਧੂ ਵੱਲੋਂ 5 ਪੀੜਤ ਪਰਿਵਾਰਾਂ ਲਈ ਤਾਉਮਰ 8-8 ਹਜ਼ਾਰ ਦੇਣ ਦਾ ਐਲਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਮ੍ਰਿਤਸਰ ਰੇਲ ਹਾਦਸੇ ਚ ਆਪਣੇ ਕਮਾਊ ਮੈਂਬਰ ਗੁਆਉਣ ਵਾਲੇ ਪੰਜ ਪਰਵਾਰਾਂ ਨੂੰ ਵੱਡੀ ਮਾਲੀ ਇ...

Navjot Singh Sidhu

ਚੰਡੀਗੜ੍ਹ, 1 ਨਵੰਬਰ, (ਨੀਲ ਭਲਿੰਦਰ ਸਿੰਘ) ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਮ੍ਰਿਤਸਰ ਰੇਲ ਹਾਦਸੇ ਚ ਆਪਣੇ ਕਮਾਊ ਮੈਂਬਰ ਗੁਆਉਣ ਵਾਲੇ ਪੰਜ ਪਰਵਾਰਾਂ ਨੂੰ ਵੱਡੀ ਮਾਲੀ ਇਮਦਾਦ ਦੇਣ ਦਾ ਐਲਾਨ ਕੀਤਾ ਹੈ. ਸਿੱਧੂ ਨੇ ਕਿਹਾ ਹੈ ਕਿ ਉਹ ਇਹਨਾਂ ਪੰਜ ਪਰਵਾਰਾਂ ਦੇ ਬਜ਼ੁਰਗਾਂ ਨੂੰ ਅੱਜ ਤੋਂ ਬਾਅਦ ਤਾਉਮਰ ਨਿਜੀ ਖਾਤੇ ਚੋਂ 8-8 ਹਜ਼ਾਰ ਰੁਪਿਆ ਮਾਲੀ ਇਮਦਾਦ ਦੀਆ ਕਰਨਗੇ। ਉਹਨਾਂ ਇਹ ਵੀ ਦਸਿਆ ਕਿ ਇਹਨਾਂ ਪੰਜ ਬਜ਼ੁਰਗਾਂ ਨੂੰ ਆਪਣੇ ਕਮਾਊ ਮੈਂਬਰਾਂ ਦੀ ਦੁਸ਼ਹਿਰੇ ਵਾਲੀ ਸ਼ਾਮ ਵਾਪਰੇ ਰੇਲ ਹਾਦਸੇ ਚ ਮੌਤ ਉਤੇ ਸਰਕਾਰ ਵਲੋਂ ਐਲਾਨੀ ਮੁਆਵਜਾ ਰਾਸ਼ੀ ਵੀ ਡਾਕਖਾਨੇ ਚ ਜਮਾ ਕਰਵਾਈ ਜਾ ਰਹੀ ਹੈ

ਜਿਥੋਂ ਇਹਨਾਂ ਨੂੰ ਹੋਰ ਤਿੰਨ -ਤਿੰਨ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਮਿਲਿਆ ਕਰੇਗਾ। ਜਿਸ ਨਾਲ ਇਹਨਾਂ ਨੂੰ ਪ੍ਰਤੀ ਮਹੀਨਾ 11-11 ਹਜ਼ਾਰ ਰੁਪਿਆ ਮਿਲਣਾ ਤੈਅ ਹੋ ਗਿਆ ਹੈ। ਨਾਲ ਹੀ ਉਹਨਾਂ ਦਸਿਆ ਕਿ ਕੁਝ ਮਹੀਨੇ ਪਹਿਲਾਂ ਅਮ੍ਰਿਤਸਰ ਚ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਭਲਾਵਾਨ ਦੀ ਹੱਤਿਆ ਦੇ ਮਾਮਲੇ ਚ ਉਸਦੀ ਬੇਟੀ ਅਤੇ ਨਾਮਵਰ ਸੂਫੀ ਗਾਇਕ ਰਹੇ ਪਿਆਰੇ ਲਾਲ ਵਡਾਲੀ ਦੇ ਬੇਟੇ ਨੂੰ ਸਰਕਾਰੀ ਨੌਕਰੀ ਵੀ ਦਿਤੀ ਗਈ ਹੈ।