ਜਦੋਂ ਇੱਕ ਪੱਤਰਕਾਰ ਦੇ ਸਵਾਲ ਤੋਂ ਖਿਝ ਗਏ ਮਨਪ੍ਰੀਤ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

"ਖਰਚਿਆਂ ਨੂੰ ਲੈਕੇ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦੀ ਤੁਲਨਾ ਨੀ ਹੋ ਸਕਦੀ"

Indian Politician Manpreet Singh Badal

ਲੁਧਿਆਣਾ: ਲੁਧਿਆਣਾ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਇੰਡਸਟਰਿਅਲ ਪਾਲਿਸੀ ਦੇਸ਼ ਚ ਸਭ ਤੋਂ ਬਿਹਤਰ ਹੈ। ਇੱਕ ਨਿਜੀ ਹੋਟਲ ਵਿਚ ਪ੍ਰੋਗਰੇਸਿਵ ਪੰਜਾਬ ਇੰਵੇਸਟਰਸ ਸਮਿਟ-2019 ਲਈ ਇੰਡਸਟਰੀ ਦੇ ਨਾਲ ਪ੍ਰੀ-ਸਮਿਟ ਇੰਟਰੇਕਸ਼ਨ ਦੌਰਾਨ ਪੁੱਜੇ ਵਿੱਤ ਮੰਤਰੀ ਨੇ ਪੰਜਾਬ ਵਿਚ ਉਦਯੋਗਿਕ ਹਾਲਾਤ ਸੁਧਾਰਣ ਲਈ ਸਰਕਾਰ ਦਾ ਵਾਅਦਾ ਦੁਹਰਾਇਆ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਇੰਡਸਟਰੀ ਨਾਲ ਜੁੜੀਆਂ ਸਮਸਿਆਵਾਂ ਦਾ ਹੱਲ ਕੱਢੇਗਾ ਅਤੇ ਨਵੇਂ ਸਾਲ ਦੀ ਨਵੀਂ ਸ਼ੁਰੁਆਤ ਹੋਵੇਗੀ। ਬਿਜਲੀ ਦੇ ਰੇਟਾਂ ਤੇ ਉਨ੍ਹਾਂ ਕਿਹਾ ਕਿ ਸੂਬੇ ਦੀ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਨੂੰ ਵਚਨਬੱਧ ਹਨ। ਬਾਕੀ ਟੈਕਸ ਸੂਬੇ ਦੇ ਵਿਕਾਸ ਲਈ ਜ਼ਰੂਰੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਕ ਦਹਾਕੇ ਦੌਰਾਨ ਪੰਜਾਬ ਦੀ ਇੰਡਸਟਰੀ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ।

ਜੇ ਪੰਜਾਬ ਨੇ ਅਪਣੇ ਪੈਰਾਂ ਤੇ ਖੜ੍ਹਾ ਹੋਣਾ ਹੈ ਤਾਂ ਕਾਰੋਬਾਰ ਦਾ ਪਹੀਆ ਬਹੁਤ ਤੇਜ਼ੀ ਨਾਲ ਚਲਾਉਣਾ ਪੈਣਾ ਹੈ। ਇਸ ਵਿਚ ਪੁਰਾਣੇ ਫੋਕਲ ਪੁਆਇੰਟਾਂ ਦੀ ਮੁਰੰਮਤ, ਨਵੇਂ ਫੋਕਲ ਪੁਆਇੰਟ ਤਿਆਰ ਕਰਨ ਦੀ ਲੋੜ ਹੈ। ਪੰਜਾਬ ਨੂੰ ਆਰਥਿਕ ਰੂਪ ਤੋਂ ਭਾਰਤ ਦਾ ਨੰਬਰ 1 ਸੂਬਾ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ। ਹਾਲਾਂਕਿ ਬਿਜਲੀ ਨੂੰ ਲੈ ਕੇ ਸਰਕਾਰ ਦੇ ਦਾਵਿਆਂ ਨੂੰ ਇੰਡਸਟਰੀ ਦੇ ਨੁਮਾਇੰਦਿਆਂ ਨੇ ਗਲਤ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਨਹੀਂ ਮਿਲ ਰਹੀ। ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਵੀ ਉਦਯੋਗ ਪਤੀ ਨਿਰਾਸ਼ ਰਹੇ। ਉਦਯੋਗਪਤੀ ਅਸ਼ੋਕ ਮੱਕਰ ਨੇ ਦਸਿਆ ਕਿ ਉਹਨਾਂ ਦੀ ਆਰਥਿਕ ਮੁੱਦੇ ਨੂੰ ਲੈ ਕੇ ਬੈਠਕ ਹੋਈ ਸੀ। ਇਸ ਵਿਚ ਪੰਜਾਬ ਵਿਚ ਕਾਰੋਬਾਰ ਅਤੇ ਆਰਥਿਕ ਹਾਲਤ ਵਿਚ ਆ ਰਹੀਆਂ ਦਿੱਕਤਾਂ ਦੀ ਜਾਣਕਾਰੀ ਲਈ ਗਈ।

ਇਸ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ,  ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਇੰਡਸਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਉਦਯੋਗਪਤੀਆਂ ਨੇ ਸੰਬੋਧਿਤ ਕੀਤਾ। ਉਹਨਾਂ ਦਸਿਆ ਕਿ ਜਿਵੇਂ ਕਿ ਪਹਿਲਾਂ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਗਿਆ ਸੀ ਤੇ ਉਹਨਾਂ ਦੀ ਸੇਫਟੀ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਪਰ ਇਸ ਤੇ ਸਰਕਾਰ ਨੇ ਟੈਕਸ ਬਹੁਤ ਵਧਾ ਦਿੱਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।