ਗ੍ਰੀਸ 'ਚ 26 ਮੌਤਾਂ, ਸੈਂਕੜੇ ਲੋਕ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਗ੍ਰੀਸ 'ਚ 26 ਮੌਤਾਂ, ਸੈਂਕੜੇ ਲੋਕ ਜ਼ਖ਼ਮੀ

image

ਨਵੀਂ ਦਿੱਲੀ, 31 ਅਕਤੂਬਰ: ਤੁਰਕੀ ਅਤੇ ਗ੍ਰੀਸ 'ਚ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤਕ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ, ਜਦਕਿ ਸੈਂਕੜੇ ਹੋਰ ਜ਼ਖ਼ਮੀ ਹੋਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਗ੍ਰੀਸ ਦੇ ਸ਼ਹਿਰ ਕਾਰਲੋਵਸੀ ਤੋਂ 14 ਕਿਲੋਮੀਟਰ ਦੂਰ 7.0 ਦੀ ਤੀਬਰਤਾ ਵਾਲਾ ਭੂਚਾਲ ਆਇਆ। ਤੁਰਕੀ ਅਤੇ ਗ੍ਰੀਸ ਦੋਹਾਂ ਦੇਸ਼ਾਂ ਦੇ ਕਈ ਹਿੱਸਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਤੁਰਕੀ ਦੇ ਇਜ਼ਮਿਰ ਸ਼ਹਿਰ 'ਚ ਵਧੇਰੇ ਨੁਕਸਾਨ ਹੋਇਆ ਹੈ, ਜਿੱਥੇ ਕਿ ਵੱਡੀ ਗਿਣਤੀ 'ਚ ਉੱਚੀਆਂ ਇਮਾਰਤਾਂ ਹਨ।       (ਏਜੰਸੀ)